ਗਾਇਕ ਕਾਕਾ ਦੀ ਆਵਾਜ਼ ‘ਚ ਗੀਤ ‘ਕਹਿ ਲੈਣ ਦੇ’ ਹੋਇਆ ਰਿਲੀਜ਼

written by Shaminder | November 12, 2020

ਗਾਇਕ ਕਾਕਾ ਦੀ ਆਵਾਜ਼ ‘ਚ ਨਵਾਂ ਗੀਤ ‘ਕਹਿ ਲੈਣ ਦੇ’ ਟਾਈਟਲ ਹੇਠ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਗਾਇਕ ਕਾਕਾ ਵੱਲੋਂ ਹੀ ਲਿਖੇ ਗਏ ਹਨ ਅਤੇ ਫੀਮੇਲ ਮਾਡਲ ਦੇ ਤੌਰ ‘ਤੇ ਹਿਮਾਂਸ਼ੀ ਖੁਰਾਣਾ ਨਜ਼ਰ ਆ ਰਹੇ ਨੇ । ਮਿਊਜ਼ਿਕ ਐਰੋ ਸਾਊਂਡ ਵੱਲੋਂ ਦਿੱਤਾ ਗਿਆ ਹੈ। ਗੀਤ ਦਾ ਵੀਡੀਓ ਸੈਵੀਓ ਅਤੇ ਯੁੱਗ ਵੱਲੋਂ ਤਿਆਰ ਕੀਤਾ ਗਿਆ ਹੈ ।

Himanshi

ਇਸ ਗੀਤ ‘ਚ ਇੱਕ ਮੁੰਡੇ ਦੇ ਪਿਆਰ ਦੇ ਜਜ਼ਬਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਮੁੰਡਾ ਆਪਣੇ ਸੁਭਾਅ ਕਾਰਨ ਆਪਣੇ ਦਿਲ ਦੀ ਗੱਲ ਆਪਣੀ ਜ਼ੁਬਾਨ ‘ਤੇ ਨਹੀਂ ਲਿਆ ਪਾਉਂਦਾ ।

ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਨੇ ਕੋਰੋਨਾ ਵਾਇਰਸ ਨੂੰ ਦਿੱਤੀ ਮਾਤ, ਤਸਵੀਰ ਸਾਂਝੀ ਕਰਕੇ ਦੱਸਿਆ ‘ਫਿੱਟ ਤੇ ਫਾਈਨ ਹਾਂ’

Himanshi

ਜਿਸ ਤੋਂ ਬਾਅਦ ਉਸ ਕੁੜੀ ਦਾ ਵਿਆਹ ਕਿਤੇ ਹੋਰ ਹੋ ਜਾਂਦਾ ਹੈ ਅਤੇ ਬਾਅਦ ਸਿਵਾਏ ਪਛਤਾਵੇ ਦੇ ਮੁੰਡੇ ਕੋਲ ਹੋਰ ਕੁਝ ਨਹੀਂ ਬਚਦਾ।

himanshi

ਇਸ ਗੀਤ ‘ਚ ਬਹੁਤ ਹੀ ਖੂਬਸੂਰਤ ਸੁਨੇਹਾ ਗਾਇਕ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਤੁਹਾਡੇ ਦਿਲ ‘ਚ ਕਿਸੇ ਲਈ ਪਿਆਰ ਹੈ ਤਾਂ ਉਹ ਤੁਰੰਤ ਹੀ ਦੱਸ ਦੇਣਾ ਚਾਹੀਦਾ ਹੈ ।ਕਿਉਂਕਿ ਜਦੋਂ ਸਮਾਂ ਹੱਥੋਂ ਨਿਕਲ ਜਾਂਦਾ ਹੈ ਤਾਂ ਸਿਵਾਏ ਪਛਤਾਵੇ ਦੇ ਕੁਝ ਵੀ ਹੱਥ ਨਹੀਂ ਆਉਂਦਾ ।

0 Comments
0

You may also like