ਗਾਇਕ ਕਮਲ ਖ਼ਾਨ ਲੈ ਕੇ ਆ ਰਹੇ ਨੇ ਆਪਣੀ ਪਹਿਲੀ ਮਿਊਜ਼ਿਕ ਐਲਬਮ ‘SUPNA’, ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਪੋਸਟਰ, ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

written by Lajwinder kaur | May 25, 2021

ਬਾਲੀਵੁੱਡ ਤੇ ਪੰਜਾਬੀ ਗਾਇਕ ਕਮਲ ਖ਼ਾਨ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਜੀ ਹਾਂ ਉਹ ਸੁਫ਼ਨਾ (SUPNA) ਟਾਈਟਲ ਹੇਠ ਆਪਣੀ ਪਹਿਲੀ ਮਿਊਜ਼ਿਕ ਐਲਬਮ ਲੈ ਕੇ ਆ ਰਹੇ ਨੇ। ਐਲਬਮ ਦਾ ਫਰਸਟ ਲੁੱਕ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ।

singer kamal khan image source-instagram
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਪੰਜਾਬੀ ਗੀਤ ‘ਜੁੱਤੀ ਕਸੂਰੀ’ ‘ਤੇ ਬਣਾਇਆ ਦਿਲਕਸ਼ ਵੀਡੀਓ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਵੀਡੀਓ
inside image of kamal khan announced his first music album supna image source-instagram
ਉਨ੍ਹਾਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਇਹ ਆਫੀਸ਼ੀਅਲ ਪੋਸਟਰ ਹੈ ਸੁਫ਼ਨਾ ਦਾ (ਇੱਕ ਸੁਰੀਲੀ ਯਾਤਰਾ).. ਇਹ ਮੇਰੇ ਕਰੀਅਰ ਦੀ ਪਹਿਲੀ ਮਿਊਜ਼ਿਕ ਐਲਬਮ ਹੈ ਤੇ ਇਹ ਮੇਰਾ ਬਹੁਤ ਸਮੇਂ ਤੋਂ ਸੁਫ਼ਨਾ ਵੀ ਰਿਹਾ ਹੈ.. ਮੈਨੂੰ ਪੂਰੀ ਆਸ਼ਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਐਲਬਮ ਬਹੁਤ ਪਸੰਦ ਆਵੇਗੀ...ਸੁਫ਼ਨਾ ਐਲਬਮ ਮੇਰੇ official YouTube channel KAMAL KHAN ਉੱਤੇ ਰਿਲੀਜ਼ ਹੋਵੇਗੀ । ਪ੍ਰਸ਼ੰਸਕ ਵੀ ਕਮੈਂਟ ਕਰਕੇ ਕਮਲ ਖ਼ਾਨ ਨੂੰ ਸ਼ੁਭਕਾਮਨਾਵਾਂ ਦੇ ਰਹੇ ਨੇ।
kamal khan new sad song tanhaiyan out now image source-instagram
ਜੇ ਗੱਲ ਕਰੀਏ ਕਮਲ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ 'ਚ ਉਹ ਸੈਡ ਸੌਂਗ ‘Tanhaiyan’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਤੇ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ।  
 
View this post on Instagram
 

A post shared by KAMAL KHAN (@thekamalkhan)

0 Comments
0

You may also like