ਗਾਇਕ ਕਰਣ ਔਜਲਾ ਨੇ ਕਿਸਾਨ ਧਰਨੇ ’ਚ ਸ਼ਹੀਦ ਹੋਏ ਮਨਪ੍ਰੀਤ ਦੇ ਪਰਿਵਾਰ ਦੀ ਕੀਤੀ ਆਰਥਿਕ ਮਦਦ, ਪ੍ਰਸ਼ੰਸਕਾਂ ਨੂੰ ਕੀਤੀ ਖ਼ਾਸ ਅਪੀਲ

written by Rupinder Kaler | February 05, 2021

ਗਾਇਕ ਕਰਣ ਔਜਲਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਕਿਸਾਨ ਧਰਨੇ ਵਿੱਚ ਸ਼ਹੀਦ ਹੋਏ ਮਨਪ੍ਰੀਤ ਦੇ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕਰ ਰਹੇ ਹਨ । ਇਹ ਵੀਡੀਓ ਬਹੁਤ ਹੀ ਭਾਵੁਕ ਕਰਨ ਵਾਲਾ ਹੈ । ਮਨਪ੍ਰੀਤ ਆਪਣੇ ਮਾਪਿਆਂ ਦਾ ਇੱਕਲਾ ਪੁੱਤ ਸੀ ਤੇ ਉਸ ਦੀ ਕਮਾਈ ਤੇ ਹੀ ਪਰਿਵਾਰ ਦੇ ਘਰ ਦਾ ਖਰਚ ਚਲਦਾ ਸੀ । ਹੋਰ ਪੜ੍ਹੋ : ਗਾਇਕ ਕਰਣ ਔਜਲਾ ਨੇ ਕਿਸਾਨ ਧਰਨੇ ’ਚ ਸ਼ਹੀਦ ਹੋਏ ਮਨਪ੍ਰੀਤ ਦੇ ਪਰਿਵਾਰ ਦੀ ਕੀਤੀ ਆਰਥਿਕ ਮਦਦ, ਪ੍ਰਸ਼ੰਸਕਾਂ ਨੂੰ ਕੀਤੀ ਖ਼ਾਸ ਅਪੀਲ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸ਼ਹੀਦ ਦਾ ਪਿਤਾ ਵੀ ਕਿਸਾਨ ਧਰਨੇ ‘ਚ ਸ਼ਾਮਿਲ, ਜੱਸੀ ਗਿੱਲ ਨੇ ਪੋਸਟ ਸਾਂਝੀ ਕਰਕੇ ਕਿਹਾ ‘ਇਹ ਸਾਨੂੰ ਅੱਤਵਾਦੀ ਦੱਸਦੇ ਸ਼ਰਮ ਕਰ ਲਓ’ ਪਰ ਦਿੱਲੀ ਧਰਨੇ ਵਿੱਚ ਗਏ ਮਨਪ੍ਰੀਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਇਸ ਸਭ ਦੇ ਚਲਦੇ ਕਰਣ ਔਜਲਾ ਇਸ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਮਨਪ੍ਰੀਤ ਦੇ ਪਿੰਡ ਮੰਡੀ ਕਲਾਂ ਪਹੁੰਚੇ । farmer ਇਸ ਮੌਕੇ ਉਹਨਾਂ ਨੇ ਲਾਈਵ ਹੋ ਕੇ ਜਿੱਥੇ ਆਪਣੇ ਪ੍ਰਸ਼ੰਸਕਾਂ ਨੂੰ ਮਨਪ੍ਰੀਤ ਦੇ ਪਰਿਵਾਰ ਨਾਲ ਰੁਬਰੂ ਕਰਵਾਇਆ ਉੱਥੇ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ । ਕਰਣ ਔਜਲਾ ਨੇ ਪਰਿਵਾਰ ਦੀ ਬੈਂਕ ਡੀਟੇਲ ਵੀ ਸਾਂਝੀ ਕੀਤੀ ਹੈ । ਜੋ ਕਿ ਇਸ ਤਰ੍ਹਾਂ ਹੈ Baljinder kaur w/o gurdeep singh MANDI KALAN (rampura phul) Bathinda Account number– 0642100100000121, Ifsc code - PUNB0064210, MICR CODE - 151024305

 
View this post on Instagram
 

A post shared by Karan Aujla (@karanaujla_official)

0 Comments
0

You may also like