ਮਰਹੂਮ ਗਾਇਕ ਰਾਜ ਬਰਾੜ ਦੀ ਪਤਨੀ ਬਿੰਦੂ ਬਰਾੜ ਨੇ ਕੌਰ ਬੀ ਨਾਲ ਵਿਆਹ 'ਚ ਪਾਇਆ ਗਿੱਧਾ, ਇਸ ਤਰ੍ਹਾਂ ਕੌਰ ਬੀ ਨਾਲ ਲਡਾਇਆ ਲਾਡ

written by Shaminder | February 27, 2020

ਮਰਹੂਮ ਗਾਇਕ ਰਾਜ ਬਰਾੜ ਜਿਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਪੰਜਾਬੀ ਇੰਡਸਟਰੀ 'ਤੇ ਲੰਮਾ ਅਰਸਾ ਰਾਜ ਕੀਤਾ । ਹੁਣ ਉਨ੍ਹਾਂ ਦੀ ਧੀ ਵੀ ਗਾਇਕੀ ਦੇ ਖੇਤਰ 'ਚ ਨਿੱਤਰ ਚੁੱਕੀ ਹੈ ਅਤੇ ਆਪਣੇ ਪਿਤਾ ਦੇ ਅਧੂਰੇ ਸੁਫ਼ਨਿਆਂ ਨੂੰ ਪੂਰਾ ਕਰ ਰਹੀ ਹੈ ।ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਬਿੰਦੂ ਬਰਾੜ ਵੀ ਆਪਣੇ ਬੱਚਿਆਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਕਰ ਰਹੇ ਨੇ ਅਤੇ ਉਹ ਇੱਕ ਬੁਟੀਕ ਚਲਾ ਰਹੇ ਨੇ ।

ਹੋਰ ਵੇਖੋ:ਗਾਇਕ ਰਾਜ ਬਰਾੜ ਦੀ ਬੇਟੀ ਆਪਣੇ ਪਿਤਾ ਦੇ ਅਧੂਰੇ ਸੁਫਨੇ ਨੂੰ ਕਰ ਰਹੀ ਹੈ ਪੂਰੇ, ਲੈ ਕੇ ਆ ਰਹੀ ਹੈ ਨਵਾਂ ਗਾਣਾ

https://www.instagram.com/p/B83MYAXHSS9/

ਉਨ੍ਹਾਂ ਦਾ ਇੱਕ ਵੀਡੀਓ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਬਿੰਦੂ ਬਰਾੜ ਕਿਸੇ ਵਿਆਹ ਸਮਾਰੋਹ 'ਚ ਕੌਰ ਬੀ ਦੇ ਨਾਲ ਗਿੱਧਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ।

https://www.instagram.com/p/B9DZpk4nf_5/

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੌਰ ਬੀ ਨੇ ਲਿਖਿਆ 'ਕਦੀਂ ਕਦੀਂ ਕੁਝ ਚਿਹਰੇ ਏਦਾਂ ਦੇ ਵੀ ਹੁੰਦੇ ਪਹਿਲੀ ਵਾਰ ਮਿਲ ਕੇ ਦਿਲੋਂ ਲੱਗਦਾ ਬਹੁਤ ਆਪਣਾਪਣ ਬਿਲਕੁਲ ਏਦਾਂ ਹੀ ਮੇਰੇ ਨਾਲ ਕੱਲ੍ਹ ਹੋਇਆ, ਜਦੋਂ ਮੈਂ ਆਦਰਯੋਗ #ਰਾਜ ਬਰਾੜ ਜੀ ਦੀ ਪਤਨੀ ਨੂੰ ਪਹਿਲੀ ਵਾਰ ਮਿਲੀ, ਥੈਂਕ ਯੂ ਸੋ ਮੱਚ। ਕੌਰ ਬੀ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

You may also like