Advertisment

ਗਾਇਕਾ ਕੌਰ ਬੀ ਨੇ ਆਪਣੇ ਤਾਏ ਦੇ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਕਿਹਾ ਤਾਇਆ ਜੀ ਨਾਲ ਗੁਰਦੁਆਰਾ ਸਾਹਿਬ ‘ਚ ਪੜ੍ਹਦੀ ਹੁੰਦੀ ਸੀ ਸ਼ਬਦ

author-image
By Shaminder
New Update
ਗਾਇਕਾ ਕੌਰ ਬੀ ਨੇ ਆਪਣੇ ਤਾਏ ਦੇ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਕਿਹਾ ਤਾਇਆ ਜੀ ਨਾਲ ਗੁਰਦੁਆਰਾ ਸਾਹਿਬ ‘ਚ ਪੜ੍ਹਦੀ ਹੁੰਦੀ ਸੀ ਸ਼ਬਦ
Advertisment
ਗਾਇਕਾ ਕੌਰ ਬੀ  (Kaur b) ਆਪਣੇ ਸਟਾਈਲ ਅਤੇ ਗਾਇਕੀ ਦੇ ਲਈ ਜਾਣੀ ਜਾਂਦੀ ਹੈ ।ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਆਪਣੇ ਤਾਇਆ ਜੀ ਦੇ ਨਾਲ ਨਜ਼ਰ ਆ ਰਹੀ ਹੈ ।
Advertisment
Kaur b ,,,,..-min Image From Instagram ਹੋਰ ਪੜ੍ਹੋ : ਇਸ ਵਜ੍ਹਾ ਕਰਕੇ ਐਸ਼ਵਰਿਆ ਰਾਏ ਬੱਚਨ ਇਮਰਾਨ ਹਾਸ਼ਮੀ ਨੂੰ ਕਰਦੀ ਹੈ ਨਫਰਤ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕੌਰ ਬੀ ਨੇ ਲਿਖਿਆ ਕਿ ‘ਵਾਹਿਗੁਰੂ ਜੀ ਲੰਮੀਆਂ ਉਮਰਾਂ ਕਰਨ ਸਭ ਦੇ ਮਾਪਿਆਂ ਦੀਆਂ, ਲਵ ਯੂ ਸੋ ਮੱਚ ਤਾਇਆ ਜੀ। Kaur b ,,,,-min Image From Instagram ਸਾਡੇ ਘਰ ਸਭ ਤੋਂ ਸੋਹਣੀ ਆਵਾਜ਼ ਮੇਰੇ ਤਾਇਆ ਜੀ ਦੀ ਆ, ਮੈਂ ਵੀ ਇਨ੍ਹਾਂ ਨਾਲ ਗੁਰੂ ਘਰ ਸ਼ਬਦ ਪੜ੍ਹਦੀ ਹੁੰਦੀ ਸੀ, ਛੋਟੇ ਹੁੰਦੇ ਸ਼ਾਇਦ ਏਨਾਂ ਕਰਕੇ ਹੀ ਮੇਰੀ ਆਵਾਜ਼ ਵੀ ਥੋੜੀ ਕੁ ਸੋਹਣੀ ਆ’।ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਜਲਦ ਹੀ ਉਹ ਹੋਰ ਵੀ ਕਈ ਗੀਤ ਲੈ ਕੇ ਆਉਣ ਵਾਲੀ ਹੈ । ਉਹ ਗਾਇਕ ਦਿਲਪ੍ਰੀਤ ਢਿੱਲੋਂ ਅਤੇ ਜੌਰਡਨ ਸੰਧੂ ਦੇ ਨਾਲ ਵੀ ਗੀਤ ਲੈ ਕੇ ਆਏਗੀ । ਬੀਤੇ ਦਿਨੀਂ ਗਾਇਕਾ ਨੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਇਸ ਦਾ ਹਿੰਟ ਵੀ ਦਿੱਤਾ ਸੀ ।
 
View this post on Instagram
 

A post shared by KaurB? (@kaurbmusic)

Advertisment

Stay updated with the latest news headlines.

Follow us:
Advertisment
Advertisment
Latest Stories
Advertisment