ਗਾਇਕ ਖ਼ਾਨ ਸਾਬ੍ਹ ਨੇ ਰਮਜ਼ਾਨ ਦੀ ਦਿੱਤੀ ਵਧਾਈ,ਰੱਖਿਆ ਰੋਜ਼ਾ 

written by Shaminder | May 07, 2019

ਰੱਬ ਦੀ ਇਬਾਦਤ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ ਅਤੇ ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਰੋਜ਼ੇ ਰੱਖ ਕੇ ਉਸ ਮਾਲਕ ਨੂੰ ਯਾਦ ਕਰਦੇ ਨੇ । ਗਾਇਕ ਖ਼ਾਨ ਸਾਬ੍ਹ ਨੇ ਵੀ ਰੋਜ਼ੇ ਰੱਖੇ ਨੇ ਅਤੇ ਉਨ੍ਹਾਂ ਨੇ ਰਮਜ਼ਾਨ ਦੀ ਵਧਾਈ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਹ ਸਭ ਨੂੰ ਰਮਜ਼ਾਨ ਦੀ ਵਧਾਈ ਦੇ ਰਹੇ ਹਨ । https://www.instagram.com/p/BxGzTXeFaOn/ ਉਹ ਸਰਗੀ ਵੇਲੇ ਉੱਠ ਕੇ ਸੇਵੀਆਂ ਖਾ ਰਹੇ ਨੇ ਅਤੇ ਇਸ ਦੇ ਨਾਲ ਹੀ ਇਹ ਸੇਵੀਆਂ ਸਭ ਨੂੰ ਆਫ਼ਰ ਵੀ ਕਰ ਰਹੇ ਹਨ । ਖ਼ਾਨ ਸਾਬ੍ਹ ਅਜਿਹੇ ਗਾਇਕ ਹਨ ਜੋ ਆਪਣੇ ਵੀਡੀਓ ਅਤੇ ਆਪਣੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਵੀਡੀਓ ਅਕਸਰ ਸਾਂਝੇ ਕਰਦੇ ਰਹਿੰਦੇ ਹਨ । ਇੱਕ ਵਾਰ ਮੁੜ ਤੋਂ ਉਨ੍ਹਾਂ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਉਹ ਰੋਜ਼ਿਆਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ । https://www.instagram.com/p/Bw_HnisljlM/ ਪ੍ਰਮਾਤਮਾ, ਖ਼ੁਦਾ ਅਤੇ ਵਾਹਿਗੁਰੂ ਸਭ ਉਸ ਪ੍ਰਮਾਤਮਾ ਦੇ ਨਾਂਅ ਹਨ । ਹਰ ਕੋਈ ਉਸ ਕੁਲ ਮਾਲਕ ਨੂੰ ਆਪੋ ਆਪਣੇ ਤਰੀਕੇ ਨਾਲ ਯਾਦ ਕਰਦਾ ਹੈ । ਗਾਇਕ ਖ਼ਾਨ ਸਾਬ੍ਹ ਜਿੱਥੇ ਵਧੀਆ ਗਾਇਕ ਨੇ ਉੱਥੇ ਉਹ ਖ਼ੁਦਾ ਦੀ ਇਬਾਦਤ ਨੂੰ ਵੀ ਪੂਰਾ ਸਮਾਂ ਦਿੰਦੇ ਨੇ ਉਨ੍ਹਾਂ ਨੇ ਉਸ ਖ਼ੁਦਾ ਨੂੰ ਯਾਦ ਕੀਤਾ ।

0 Comments
0

You may also like