ਪੰਜ ਤੱਤਾਂ 'ਚ ਵਿਲੀਨ ਹੋਏ ਦਿੱਗਜ ਗਾਇਕ ਕੇ.ਕੇ, ਪਰਿਵਾਰ ਤੇ ਕਲਾਕਾਰਾਂ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ

written by Lajwinder kaur | June 02, 2022

ਬਾਲੀਵੁੱਡ ਜਗਤ ਦੇ ਨਾਮੀ ਗਾਇਕ ਕੇ.ਕੇ ਜੋ ਕਿ ਪੰਜ ਤੱਤਾਂ ਚ ਵਿਲੀਨ ਹੋ ਗਏ ਹਨ। ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਸੀ। ਬਾਲੀਵੁੱਡ ਜਗਤ ਦੀਆਂ ਕਈ ਨਾਮੀ ਹਸਤੀਆਂ ਕੇ.ਕੇ ਦੀ ਅੰਤਿਮ ਯਾਤਰਾ ਚ ਸ਼ਾਮਿਲ ਹੋਈਆਂ ਸਨ।

Singer KK Cremation: Krishnakumar Kunnath's mortal remains consigned to flames Image Source: Twitter

ਗਾਇਕ ਕੇ.ਕੇ ਨੂੰ ਅੰਤਿਮ ਯਾਤਰਾ ’ਤੇ ਲੈ ਜਾਣ ਲਈ ਐਂਬੂਲੈਂਸ ਅੰਧੇਰੀ ਵਰਸੋਵਾ ਸਥਿਤ ਉਨ੍ਹਾਂ ਦੇ ਘਰ ਪਹੁੰਚ ਗਈ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆ ਸਨ। ਤਸਵੀਰਾਂ ’ਚ ਦੇਖ ਸਕਦੇ ਹੋ ਕਿ ਗਾਇਕ ਦੇ ਦੇਹ ਨੂੰ ਸ਼ਮਸ਼ਾਨ ਘਾਟ ਲੈ ਕੇ ਜਾਣ ਵਾਲੀ ਐਂਬੂਲੈਂਸ ਨੂੰ ਫ਼ੁੱਲਾਂ ਨਾਲ ਸਜਾਇਆ ਗਿਆ ਸੀ।

ਹੋਰ ਪੜ੍ਹੋ : ਗਾਇਕ ਖੁਦਾ ਬਖਸ਼ ਨੇ ਸਿੱਧੂ ਮੂਸੇਵਾਲਾ ਦੀ ਯਾਦ ‘ਚ ਬਣਵਾਇਆ ਟੈਟੂ, ਬਾਂਹ ‘ਤੇ ਲਿਖਵਾਇਆ- ‘ਬਾਈ ਸਿੱਧੂ ਮੂਸੇਵਾਲਾ ਹਮੇਸ਼ਾ ਮੇਰੇ ਨਾਲ ਹੈ’

ਬਾਲੀਵੁੱਡ ਦੇ ਮਸ਼ਹੂਰ ਗਾਇਕ ਕੇ.ਕੇ 31 ਮਈ 2022 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਕੋਲਕਾਤਾ 'ਚ ਲਾਈਵ ਕੰਸਰਟ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦਿੱਗਜ ਸਿੰਗਰ ਕੇ.ਕੇ ਦਾ ਪਰਿਵਾਰ ਕੱਲ੍ਹ ਸਵੇਰੇ ਕੋਲਕਾਤਾ ਪਹੁੰਚ ਗਿਆ ਸੀ। ਪਰਿਵਾਰ ਦੇ ਆਉਣ ਨਾਲ ਕੇ.ਕੇ ਦੀ ਮੌਤ ਦੀ ਜਾਂਚ ਵੀ ਸ਼ੁਰੂ ਹੋ ਗਈ ਸੀ।

inside pic of hari haran merchan salim

ਦੱਸ ਦਈਏ ਕੇ.ਕੇ ਦੇ ਪਿਤਾ ਨੂੰ ਵੀ ਵਰਸੋਵਾ ਸ਼ਮਸ਼ਾਨਘਾਟ ਵਿੱਚ ਅੰਤਿਮ ਵਿਦਾਈ ਦਿੱਤੀ ਗਈ ਸੀ, ਇਸ ਲਈ ਪਰਿਵਾਰ ਨੇ ਉਨ੍ਹਾਂ ਨੂੰ ਉੱਥੇ ਹੀ ਅੰਤਿਮ ਵਿਦਾਈ ਦੇਣ ਦਾ ਫੈਸਲਾ ਕੀਤਾ ਸੀ। ਮਿਊਜ਼ਿਕ ਇੰਡਸਟਰੀ ਅਤੇ   ਬਾਲੀਵੁੱਡ ਦੇ ਕਈ ਵੱਡੇ ਦਿੱਗਜ ਕੇ.ਕੇ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋ ਸਕਦੇ ਹਨ। 'ਹਮ ਜੀਨੇ ਹੈਂ ਨਾ ਕੱਲ੍ਹ', 'ਅਲਵਿਦਾ', 'ਅਭੀ ਅਭੀ ਤੋ ਮਿਲੇ ਹੋ'  ਵਰਗੇ ਕਈ ਬਲਾਕਬਸਟਰ ਗੀਤ ਗਾਏ ਹਨ। ਉਨ੍ਹਾਂ ਨੇ ਬਾਲੀਵੁੱਡ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਸਨ।

ਹੋਰ ਪੜ੍ਹੋ : ਗਾਇਕ ਖੁਦਾ ਬਖਸ਼ ਨੇ ਸਿੱਧੂ ਮੂਸੇਵਾਲਾ ਦੀ ਯਾਦ ‘ਚ ਬਣਵਾਇਆ ਟੈਟੂ, ਬਾਂਹ ‘ਤੇ ਲਿਖਵਾਇਆ- ‘ਬਾਈ ਸਿੱਧੂ ਮੂਸੇਵਾਲਾ ਹਮੇਸ਼ਾ ਮੇਰੇ ਨਾਲ ਹੈ’

 

 

You may also like