ਜਾਣੋ KK ਦੀ ਕਮਾਈ, ਲਗਜ਼ਰੀ ਗੱਡੀਆਂ ਦੇ ਸ਼ੋਕੀਨ ਸੀ ਗਾਇਕ, ਕੁਝ ਦਿਨ ਪਹਿਲਾਂ ਹੀ ਲਈ ਸੀ ਨਵੀਂ ਕਾਰ

Written by  Lajwinder kaur   |  June 01st 2022 04:05 PM  |  Updated: June 01st 2022 05:52 PM

ਜਾਣੋ KK ਦੀ ਕਮਾਈ, ਲਗਜ਼ਰੀ ਗੱਡੀਆਂ ਦੇ ਸ਼ੋਕੀਨ ਸੀ ਗਾਇਕ, ਕੁਝ ਦਿਨ ਪਹਿਲਾਂ ਹੀ ਲਈ ਸੀ ਨਵੀਂ ਕਾਰ

ਪਲੇਅਬੈਕ ਸਿੰਗਰ ਕੇ.ਕੇ ਨੇ ‘ਯਾਰੋ ਦੋਸਤੀ’, 'ਦਿਲ ਇਬਾਦਤ', 'ਤੜਪ ਤੜਪ', 'ਦਸ ਬਹਾਨੇ' ਵਰਗੇ ਕਈ ਗੀਤਾਂ ਨੂੰ ਆਪਣੀ ਆਵਾਜ਼ ਦੇ ਕੇ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ। ਕੇ.ਕੇ ਨੂੰ ਗੀਤਾਂ ਦਾ ਵੱਖਰਾ ਜਨੂੰਨ ਸੀ ਅਤੇ ਉਸਨੇ ਗਾਉਂਦੇ ਹੋਏ ਆਪਣੇ ਆਖਰੀ ਸਾਹ ਵੀ ਲਿਆ । ਕੇ.ਕੇ ਹਮੇਸ਼ਾ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ 'ਚ ਰਹਿਣਗੇ। ਕੇ.ਕੇ ਸਾਦਾ ਜੀਵਨ ਬਤੀਤ ਕਰਦੇ ਸਨ ਪਰ ਉਹ ਵਾਹਨਾਂ ਦਾ ਬਹੁਤ ਸ਼ੌਕੀਨ ਸੀ।

ਹੋਰ ਪੜ੍ਹੋ : ਸਿਧਾਰਥ ਸ਼ੁਕਲਾ ਦੀ ਮੌਤ ਦੇ 9 ਮਹੀਨੇ ਬਾਅਦ ਸਾਹਮਣੇ ਆਇਆ ਅਣਦੇਖਿਆ ਵੀਡੀਓ, ਪ੍ਰਸ਼ੰਸਕ ਹੋਏ ਭਾਵੁਕ

Singer KK dies after live performance in Kolkata Image Source: Twitter

ਉਸਦੀ ਕਾਰ ਸੰਗ੍ਰਹਿ ਵਿੱਚ ਇੱਕ ਤੋਂ ਵੱਧ ਵਾਹਨ ਸ਼ਾਮਲ ਸਨ। ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਨਵੀਂ ਕਾਰ ਖਰੀਦੀ ਹੈ। ਤਾਂ ਆਓ ਅਸੀਂ ਤੁਹਾਨੂੰ ਸਿੰਗਰ ਕੇ.ਕੇ ਦੀ ਕਾਰ ਕਲੈਕਸ਼ਨ, ਨੈੱਟ ਵਰਥ ਅਤੇ ਉਨ੍ਹਾਂ ਦੀ ਜੀਵਨ ਸ਼ੈਲੀ ਬਾਰੇ ਕੁਝ ਖਾਸ ਗੱਲਾਂ ਦੱਸਦੇ ਹਾਂ।

Singer KK dies after live performance in Kolkata Image Source: Twitter

ਕੇ.ਕੇ ਦਿੱਲੀ ਦਾ ਵਸਨੀਕ ਸੀ । ਉਸਨੇ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਗਾਇਕੀ ਵਿੱਚ ਆਪਣਾ ਸਫਲ ਕੈਰੀਅਰ ਬਣਾਇਆ। ਕੇ.ਕੇ ਕੇਵਲ ਹਿੰਦੀ ਭਾਸ਼ਾ ਤੱਕ ਸੀਮਤ ਨਹੀਂ ਸੀ। ਗਾਇਕ ਨੇ ਤਾਮਿਲ, ਤੇਲਗੂ, ਕੰਨੜ, ਮਰਾਠੀ, ਮਲਿਆਲਮ, ਬੰਗਾਲੀ ਅਤੇ ਗੁਜਰਾਤੀ ਭਾਸ਼ਾਵਾਂ ਵਿੱਚ ਵੀ ਗਾਇਆ ਹੈ।

ਗਾਇਕ ਕੇ.ਕੇ ਕਈ ਸਾਲਾਂ ਤੋਂ ਸੰਗੀਤ ਉਦਯੋਗ ਵਿੱਚ ਕੰਮ ਕਰ ਰਹੇ ਹਨ ਅਤੇ ਹੁਣ ਤੱਕ ਉਨ੍ਹਾਂ ਨੇ ਪਤਾ ਨਹੀਂ ਕਿੰਨੇ ਗੀਤ ਗਾਏ ਹਨ। ਗੀਤਾਂ ਤੋਂ ਇਲਾਵਾ ਕੇ.ਕੇ ਲਾਈਵ ਕੰਸਰਟ ਵੀ ਕਰਦੇ ਸਨ ਅਤੇ ਗਾਇਕ ਇਸ ਲਈ 10 ਤੋਂ 15 ਲੱਖ ਫੀਸ ਲੈਂਦੇ ਸਨ। ਉੱਥੇ ਹੀ ਕੇ.ਕੇ ਇੱਕ ਗੀਤ ਦੇ 5 ਤੋਂ 6 ਲੱਖ ਰੁਪਏ ਲੈਂਦੇ ਸਨ।

kk with car Image Source: Twitter

ਕੇ.ਕੇ ਦਾ ਘਰ ਬਹੁਤ ਆਲੀਸ਼ਾਨ ਹੈ ਅਤੇ ਉਹ ਘੋੜ ਸਵਾਰੀ ਦਾ ਵੀ ਸ਼ੌਕੀਨ ਸੀ। ਆਪਣੀ ਸੰਪਤੀ ਦੀ ਗੱਲ ਕਰੀਏ ਤਾਂ ਗਾਇਕ 1.5 ਮਿਲੀਅਨ ਡਾਲਰ ਦੀ ਜਾਇਦਾਦ ਦਾ ਮਾਲਕ ਸੀ। ਖਬਰਾਂ ਮੁਤਾਬਕ ਸਿੰਗਰ ਦੀ ਨੈੱਟਵਰਥ ਕਰੀਬ 50 ਕਰੋੜ ਸੀ। ਕੇ.ਕੇ ਦੇ ਪਿੱਛੇ ਪਤਨੀ ਜੋਤੀ ਕ੍ਰਿਸ਼ਨਾ ਅਤੇ ਦੋ ਬੱਚੇ ਤਾਮਾਰਾ ਅਤੇ ਨਕੁਲ ਹਨ।

ਕੇ.ਕੇ ਨੂੰ ਲਗਜ਼ਰੀ ਗੱਡੀਆਂ ਦਾ ਬਹੁਤ ਸ਼ੌਕ ਸੀ। ਉਸਦੇ ਕਾਰ ਸੰਗ੍ਰਹਿ ਵਿੱਚ ਜੀਪ ਚੈਰੋਕੀ, ਮਰਸਡੀਜ਼ ਬੈਂਜ਼ ਏ ਕਲਾਸ ਅਤੇ ਔਡੀ ਆਰਐਸ5 ਸ਼ਾਮਲ ਸਨ। ਉਸੇ ਸਾਲ, ਉਸਨੇ ਔਡੀ RS5 ਖਰੀਦੀ, ਜਿਸ ਦੀਆਂ ਫੋਟੋਆਂ ਉਸਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network