Advertisment

ਲੰਮੇ ਸਮੇਂ ਤੋਂ ਬਾਅਦ ਗਾਇਕ ਕੇ ਐੱਸ ਮੱਖਣ ਲੈ ਕੇ ਆ ਰਹੇ ਹਨ ਨਵਾਂ ਗਾਣਾ

author-image
By Rupinder Kaler
New Update
ਲੰਮੇ ਸਮੇਂ ਤੋਂ ਬਾਅਦ ਗਾਇਕ ਕੇ ਐੱਸ ਮੱਖਣ ਲੈ ਕੇ ਆ ਰਹੇ ਹਨ ਨਵਾਂ ਗਾਣਾ
Advertisment
ਲੰਮੇ ਸਮੇਂ ਤੋਂ ਬਾਅਦ ਪੰਜਾਬੀ ਗਾਇਕ ਕੇ.ਐਸ. ਮੱਖਣ ਆਪਣਾ ਨਵਾਂ ਗਾਣਾ ਲੈ ਕੇ ਆ ਰਹੇ ਹਨ । ਇਸ ਗਾਣੇ ਦਾ ਪੋਸਟਰ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤਾ ਹੈ । ਇਸ ਪੋਸਟਰ ਵਿੱਚ ਗਾਇਕ ਕੇ.ਐੱਸ ਮੱਖਣ ਨਵੀਂ ਲੁੱਕ ਵਿੱਚ ਨਜ਼ਰ ਆ ਰਹੇ ਹਨ ।‘ਵਿੱਲ ਪਾਵਰ’ ਟਾਈਟਲ ਹੇਠ ਇਸ ਗਾਣੇ ਨੂੰ 16 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ । ਗੀਤ ਦਾ ਮਿਊਜ਼ਿਕ ਮਨੀ ਔਜਲਾ ਨੇ ਤਿਆਰ ਕੀਤਾ ਹੈ ਜਦੋਂ ਕਿ ਗੀਤ ਦੇ ਬੋਲ ਸੁੱਖ ਸੰਧੂ ਨੇ ਲਿਖੇ ਹਨ । ਗੀਤ ਦੀ ਵੀਡੀਓ ਸੁਕਰਨ ਪਾਠਕ ਤੇ ਰੂਪਨ ਭਾਰਦਵਾਜ ਨੇ ਤਿਆਰ ਕੀਤੀ ਹੈ । ਕੇ ਐੱਸ ਮੱਖਣ ਦੇ ਇਸ ਗੀਤ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ ਕਿਉਂਕਿ ਕਾਫੀ ਸਮੇਂ ਤੋਂ ਬਾਅਦ ਕੇ ਐੱਸ ਮੱਖਣ ਕੋਈ ਗਾਣਾ ਲੈ ਕੇ ਆ ਰਹੇ ਹਨ । ਉਹਨਾਂ ਦਾ ਇਹ ਗਾਣਾ ਲੋਕਾਂ ਨੂੰ ਕਿੰਨਾ ਪਸੰਦ ਆਉਂਦਾ ਹੈ ਇਹ ਤਾਂ ਗਾਣਾ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment