ਕੁਲਵਿੰਦਰ ਬਿੱਲਾ ਦੇ ਇਸ ਜਪਾਨੀ ਪ੍ਰਸ਼ੰਸਕ ਨੇ ਪੰਜਾਬੀ 'ਚ ਗਾ ਕੇ ਸੁਣਾਇਆ ਗਾਣਾ,ਤੁਸੀਂ ਵੀ ਸੁਣ ਕੇ ਰਹਿ ਜਾਓਗੇ ਦੰਗ 

Written by  Shaminder   |  June 14th 2019 10:52 AM  |  Updated: June 21st 2019 12:54 PM

ਕੁਲਵਿੰਦਰ ਬਿੱਲਾ ਦੇ ਇਸ ਜਪਾਨੀ ਪ੍ਰਸ਼ੰਸਕ ਨੇ ਪੰਜਾਬੀ 'ਚ ਗਾ ਕੇ ਸੁਣਾਇਆ ਗਾਣਾ,ਤੁਸੀਂ ਵੀ ਸੁਣ ਕੇ ਰਹਿ ਜਾਓਗੇ ਦੰਗ 

ਕੁਲਵਿੰਦਰ ਬਿੱਲਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਜਪਾਨੀ ਪੰਜਾਬੀ ਬੋਲਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ :ਕੁਲਵਿੰਦਰ ਬਿੱਲਾ ਨੇ ਕਰਿਸ਼ਮਾ ਤੰਨਾ ਦੀ ਪੂਰੀ ਕੀਤੀ ਇੱਛਾ, ਵੀਡਿਓ ਵਾਇਰਲ

https://www.instagram.com/p/ByrVDZLlbuw/

ਜਦੋਂ ਕੁਲਵਿੰਦਰ ਬਿੱਲਾ ਨੇ ਉਸ ਨੂੰ ਪੁੱਛਿਆ ਕਿ ਉਸ ਨੇ ਪੰਜਾਬੀ ਕਿੱਥੋਂ ਸਿੱਖਿਆ ਤਾਂ ਉਸ ਨੇ ਦੱਸਿਆ ਕਿ ਉਸ ਦਾ ਦਾਦਾ ਪੰਜਾਬੀ ਸੀ ਅਤੇ ਨਾਨੀ ਜਪਾਨੀ ਸੀ । ਜਿਸ ਕਰਕੇ ਉਸ ਨੂੰ ਪੰਜਾਬੀ ਬੋਲਣੀ ਆਉਂਦੀ ਹੈ।ਕੁਲਵਿੰਦਰ ਬਿੱਲਾ ਵੱਲੋਂ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਗਿਆ ਹੈ ।ਦਰਅਸਲ ਇਹ ਸ਼ਖਸ ਅਸਲ 'ਚ ਜਪਾਨੀ ਨਹੀਂ ਬਲਕਿ ਇੱਕ ਜਪਾਨੀ ਦੇ ਭੇਸ 'ਚ ਭਾਰਤ ਦਾ ਹੀ ਰਹਿਣ ਵਾਲਾ ਇੱਕ ਸ਼ਖਸ ਹੈ । ਜਿਸ ਨਾਲ ਕੁਲਵਿੰਦਰ ਬਿੱਲਾ ਹਾਸਾ ਮਜ਼ਾਕ ਕਰ ਰਹੇ ਸਨ ਅਤੇ ਉਨ੍ਹਾਂ ਨੇ ਇਸ ਨੂੰ ਜਪਾਨੀ ਦੱਸ ਕੇ ਇਹ ਵੀਡੀਓ ਸ਼ੇਅਰ ਕੀਤਾ ਹੈ ।

https://www.instagram.com/p/ByVMvn8FgVW/

ਕੁਲਵਿੰਦਰ ਬਿੱਲਾ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਇਸ ਵੀਡੀਓ 'ਤੇ ਕਰ ਰਹੇ ਹਨ । ਦੱਸ ਦਈਏ ਕਿ ਕੁਲਵਿੰਦਰ ਬਿੱਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ  ਗੀਤ ਦਿੱਤੇ ਹਨ ਅਤੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਉਨ੍ਹਾਂ ਨੇ ਨਾਮਣਾ ਖੱਟਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network