ਗਾਇਕ ਕੁਲਵਿੰਦਰ ਬਿੱਲਾ ਨੂੰ ਡੂੰਘਾ ਸਦਮਾ, ਦੋਸਤ ਦੀ ਹੋਈ ਮੌਤ

written by Rupinder Kaler | January 28, 2020

ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਦੋਸਤ ਸੋਨੀ ਮਾਨਸ਼ਾਹੀਆਂ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਤੇ ਸੋਨੀ ਦੀ ਤਸਵੀਰ ਸਾਂਝੀ ਕਰਦੇ ਹੋਏ, ਉਸ ਨਾਲ ਜੁੜੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ ਹਨ । ਕੁਲਵਿੰਦਰ ਬਿੱਲਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ, ‘ਬਹੁਤ ਦੁੱਖ ਲੱਗਿਆ ਇਹ ਸੁਣਕੇ ਕਿ ਸਾਡਾ ਵੀਰ ਸੋਨੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ, ਅਸੀਂ ਸਕੂਲ ਮੇਟ ਸੀ, ਛੋਟੇ ਹੁੰਦੇ ਇੱਕਠੇ ਕ੍ਰਿਕੇਟ ਕਬੱਡੀ ਬਹੁਤ ਖੇਡਦੇ ਹੁੰਦੇ ਸੀ । https://www.instagram.com/p/B6QaEmQlePU/ ਕੁਝ ਦਿਨ ਪਹਿਲਾਂ ਹੀ ਅਸੀਂ ਕਿਸੇ ਵਿਆਹ ਤੇ ਮਿਲੇ ਸੀ, ਇਹ ਮੁਲਾਕਾਤ ਕਾਫੀ ਟਾਈਮ ਬਾਅਦ ਹੋਈ ਸੀ । ਅਸੀਂ ਤਾਂ ਖੁੱਲ੍ਹ ਕੇ ਗੱਲਾਂ ਵੀ ਨਹੀਂ ਕਰ ਸਕੇ ਕਿਉਂਕਿ ਵਿਆਹ ਵਿੱਚ ਭੀੜ ਬਹੁਤ ਸੀ । 4-5 ਤਸਵੀਰਾਂ ਖਿਚਵਾਈਆਂ ਸੋਹਣੇ ਵੀਰ ਨੇ ਮੇਰੇ ਨਾਲ, ਨਾਲੇ ਆਪਣੇ ਦੋਸਤਾਂ ਦੀਆਂ ਵੀ, ਯਾਰ ਮਿਸ ਯੂ ਤੇਰੀ ਘਾਟ ਤੇਰੇ ਜਾਣ ’ਤੇ ਪਤਾ ਲੱਗੀ’ । https://www.instagram.com/p/B72hwX5lxXv/?utm_source=ig_web_copy_link ਕੁਲਵਿੰਦਰ ਬਿੱਲਾ ਵੱਲੋਂ ਸ਼ੇਅਰ ਕੀਤੀ ਇਸ ਪੋਸਟ ਤੇ ਉਹਨਾਂ ਦੇ ਪ੍ਰਸ਼ੰਸਕਾਂ ਨੇ ਵੀ ਕਮੈਂਟ ਕਰਕੇ ਅਫਸੋਸ ਜਤਾਇਆ ਹੈ । ਇੱਕ ਦੋਸਤ ਦੇ ਇਸ ਦੁਨੀਆ ਤੋਂ ਚਲੇ ਜਾਣ ਨਾਲ ਕੀ ਘਾਟਾ ਪੈਂਦਾ ਹੈ, ਇਹ ਤਾਂ ਕੁਲਵਿੰਦਰ ਬਿੱਲਾ ਦਾ ਮਨ ਹੀ ਜਾਣਦਾ ਹੈ । https://www.instagram.com/p/B6F2F1AlMCY/

0 Comments
0

You may also like