ਸੂਫੀ ਗਾਇਕ ਲਖਵਿੰਦਰ ਵਡਾਲੀ ਲੈ ਕੇ ਆ ਰਹੇ ਹਨ ਨਵਾਂ ਗੀਤ

written by Rupinder Kaler | May 03, 2021

ਸੂਫੀ ਗਾਇਕ ਲਖਵਿੰਦਰ ਵਡਾਲੀ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੇ ਹਨ । ਉਹਨਾਂ ਦਾ ਨਵਾਂ ਗਾਣਾ 'ਨਜ਼ਾਰਾ' 5 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗਾਣੇ ਵਿੱਚ ਲਖਵਿੰਦਰ ਦੇ ਨਾਲ ਮਾਹਿਰਾ ਸ਼ਰਮਾ ਨਜ਼ਰ ਆਉਣਗੇ ਆਵੇਗੀ। ਇਸ ਗੀਤ ਵਿੱਚ ਮਾਹਿਰਾ ਦੇ ਨਾਲ ਪਾਰਸ ਛਾਬੜਾ ਵੀ ਨਜ਼ਰ ਆਉਣਗੇ। ਗਾਣੇ ਵਿੱਚ ਲਖਵਿੰਦਰ ਵਡਾਲੀ ਦੇ ਨਾਲ ਨਾਲ ਪੂਰਨ ਚੰਦ ਵਡਾਲੀ ਦੀ ਆਵਾਜ਼ ਵੀ ਸੁਣਨ ਨੂੰ ਮਿਲੇਗੀ।

Pic Courtesy: Instagram

ਹੋਰ ਪੜ੍ਹੋ :

ਬਾਲੀਵੁੱਡ ਅਦਾਕਾਰਾ ਸਿਮੀ ਗਰੇਵਾਲ ਨੇ ਮਮਤਾ ਬੈਨਰਜੀ ਦੀ ਤੁਲਨਾ ਅਮਰੀਕੀ ਰਾਸ਼ਟਰਪਤੀ ਨਾਲ ਕੀਤੀ

Singer Lakhwinder Wadali poetry new viral video Instagram Pic Courtesy: Instagram

ਇਸ ਗੀਤ ਦਾ ਮੋਸ਼ਨ ਪੋਸਟਰ ਲਖਵਿੰਦਰ ਵਡਾਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ ।ਗੀਤ 'ਨਜ਼ਾਰਾ' ਨੂੰ ਸੋਹਣੀ ਦਿੱਖ ਦੇਣ ਲਈ ਇਸ ਨੂੰ ਮਨਾਲੀ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ।

Live Performance Of Lakhwinder Wadali

ਹੁਣ ਗੀਤ ਦੇ ਵਿੱਚ ਮੇਲ ਲੀਡ 'ਚ ਲਖਵਿੰਦਰ ਵਡਾਲੀ ਵੀ ਹਨ ਤੇ ਪਾਰਸ ਛਾਬੜਾ ਵੀ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮਾਹਿਰਾ ਸ਼ਰਮਾਂ ਕਰਣ ਔਜਲਾ ਦੇ ਗੀਤ ਮੈਕਸੀਕੋ ਕੋਕਾ ਗੀਤ ਵਿੱਚ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਮਨਕਿਰਤ ਔਲਖ ਦੇ ਗੀਤ ਵਿੱਚ ਵੀ ਨਜ਼ਰ ਆ ਚੁੱਕੀ ਹੈ ।

You may also like