Advertisment

ਲਤਾ ਮੰਗੇਸ਼ਕਰ ਦੀ ਇੰਸਟਾਗ੍ਰਾਮ 'ਤੇ ਐਂਟਰੀ,ਇਨ੍ਹਾਂ 5 ਹਸਤੀਆਂ ਲਈ ਦਿਲ 'ਚ ਹੈ ਖ਼ਾਸ ਜਗ੍ਹਾ,ਇੰਸਟਾਗ੍ਰਾਮ 'ਤੇ ਕਰਦੇ ਹਨ ਫਾਲੋ

author-image
By Shaminder
New Update
ਲਤਾ ਮੰਗੇਸ਼ਕਰ ਦੀ ਇੰਸਟਾਗ੍ਰਾਮ 'ਤੇ ਐਂਟਰੀ,ਇਨ੍ਹਾਂ 5 ਹਸਤੀਆਂ ਲਈ ਦਿਲ 'ਚ ਹੈ ਖ਼ਾਸ ਜਗ੍ਹਾ,ਇੰਸਟਾਗ੍ਰਾਮ 'ਤੇ ਕਰਦੇ ਹਨ ਫਾਲੋ
Advertisment
ਸੋਸ਼ਲ ਮੀਡੀਆ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦਾ ਵੱਡਾ ਸਾਧਨ ਬਣ ਚੁੱਕਿਆ ਹੈ । ਸੈਲੀਬ੍ਰੇਟੀਜ਼ ਵੀ ਸੋਸ਼ਲ ਮੀਡੀਆ ਦਾ ਵੱਡੇ ਪੱਧਰ 'ਤੇ ਇਸਤੇਮਾਲ ਕਰ ਰਹੇ ਨੇ ।ਕਿਉਂਕਿ ਇਸ ਦੇ ਜ਼ਰੀਏ ਉਹ ਆਪਣੀ ਗੱਲ ਕੁਝ ਹੀ ਮਿੰਟਾਂ 'ਚ ਦੇਸ਼ ਵਿਦੇਸ਼ 'ਚ ਪਹੁੰਚਾ ਸਕਦੇ ਹਨ । ਮੰਨੀ ਪ੍ਰਮੰਨੀ ਗਾਇਕਾ ਲਤਾ ਮੰਗੇਸ਼ਕਰ ਦੀ ਵੀ ਐਂਟਰੀ ਸੋਸ਼ਲ ਮੀਡੀਆ 'ਤੇ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਟ ਬਣਾਇਆ ਹੈ । ਹੋਰ ਵੇਖੋ:ਰਾਨੂੰ ਮੰਡਲ ’ਤੇ ਲਤਾ ਮੰਗੇਸ਼ਕਰ ਦੇ ਸਾਹਮਣੇ ਆਏ ਪ੍ਰਤੀਕਰਮ ਦਾ ਹਿਮੇਸ਼ ਰੇਸ਼ਮੀਆ ਨੇ ਕੁਝ ਇਸ ਤਰ੍ਹਾਂ ਦਿੱਤਾ ਜਵਾਬ https://www.instagram.com/p/B3B25CJHbVB/ ਉਨ੍ਹਾਂ ਨੇ ਸੋਮਵਾਰ ਨੂੰ ਹੀ ਆਪਣਾ ਅਕਾਊਂਟ ਬਣਾਇਆ ਸੀ ਅਤੇ 53  ਹਜ਼ਾਰ ਦੇ ਕਰੀਬ ਲੋਕ ਉਨ੍ਹਾਂ ਨੂੰ ਫਾਲੋ ਕਰ ਰਹੇ ਹਨ । ਗੱਲ ਜੇ ਲਤਾ ਮੰਗੇਸ਼ਕਰ ਵੱਲੋਂ ਕਿਸੇ ਨੂੰ ਕਰਨ ਦੀ ਕਰੀਏ ਤਾਂ ਉਹ ਸਿਰਫ਼ 5  ਹਸਤੀਆਂ ਨੂੰ ਹੀ ਫਾਲੋ ਕਰ ਰਹੇ ਨੇ । https://www.instagram.com/p/B3B6TqUHqoy/ ਜਿਸ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ,ਅਦਾਕਾਰ ਅਮਿਤਾਬ ਬੱਚਨ,ਧਰਮਿੰਦਰ ਅਤੇ ਹੇਮਾ ਮਾਲਿਨੀ ਅਤੇ ਸਚਿਨ ਤੇਂਦੂਲਕਰ ।ਦੱਸ ਦਈਏ ਕਿ ਸ਼ਨਿੱਚਰਵਾਰ ਨੂੰ ਹੀ ਲਤਾ ਮੰਗੇਸ਼ਕਰ ਦਾ ਜਨਮ ਦਿਨ ਸੀ ਅਤੇ ਉਹ ਨੱਬੇ ਸਾਲ ਦੇ ਹੋ ਗਏ ਹਨ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਨਮ ਦਿਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment