ਗਾਇਕ ਮਨਪ੍ਰੀਤ ਮੰਨਾ ਦਾ ਗੀਤ ‘ਅਸਾਈਨਮੈਂਟਾਂ’ ਰਿਲੀਜ਼

Written by  Shaminder   |  January 21st 2021 06:03 PM  |  Updated: January 21st 2021 06:03 PM

ਗਾਇਕ ਮਨਪ੍ਰੀਤ ਮੰਨਾ ਦਾ ਗੀਤ ‘ਅਸਾਈਨਮੈਂਟਾਂ’ ਰਿਲੀਜ਼

ਗਾਇਕ ਮਨਪ੍ਰੀਤ ਮੰਨਾ ਦਾ ਨਵਾਂ ਗੀਤ ‘ਅਸਾਈਨਮੈਂਟਾਂ’ ਰਿਲੀਜ਼ ਹੋ ਚੁੱਕਿਆ ਹੈ। ਗੀਤ ਦੇ ਬੋਲ ਦੀਪ ਅਰੀਚਾ ਨੇ ਲਿਖੇ ਨੇ ਅਤੇ ਮਿਊਜ਼ਿਕ ਦੇਸੀ ਰੂਟਜ਼ ਵਲੋਂ ਦਿੱਤਾ ਗਿਆ ਹੈ ।ਡਾਇਰੈਕਸ਼ਨ ਜਗੱਗੀ ਸੰਧੂ ਅਤੇ ਰਣਬੀਰ ਘੁੰਮਣ ਨੇ ਕੀਤੀ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

manpreet

ਗੀਤ ‘ਚ ਇੱਕ ਕੁੜੀ ਅਤੇ ਮੁੰਡੇ ਦੀ ਮੁਹੱਬਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਕੁੜੀ ਮੁੰਡੇ ਨੂੰ ਏਨਾਂ ਕੁ ਚਾਹੁੰਦੀ ਹੈ ਕਿ ਖੁਦ ਉਸ ਦੀਆਂ ਅਸਾਈਨਮੈਂਟਸ ਨੂੰ ਪੂਰਾ ਕਰਦੀ ਹੈ ਜਦੋਂਕਿ ਮੁੰਡਾ ਵਿਦੇਸ਼ ‘ਚ ਵਰਕ ਪਰਮਿਟ ‘ਤੇ ਹੋਣ ਕਾਰਨ ਆਪਣੇ ਕੰਮ ‘ਚ ਰੁੱਝਿਆ ਰਹਿੰਦਾ ਹੈ ।

ਹੋਰ ਪੜ੍ਹੋ : ਖੁੰਬਾਂ ਵਿੱਚ ਹੁੰਦੇ ਹਨ ਕਈ ਪੌਸ਼ਟਿਕ ਤੱਤ, ਰੋਜਾਨਾਂ ਖਾਣ ਨਾਲ ਕਈ ਬਿਮਾਰੀਆਂ ਹੁੰਦੀਆਂ ਹਨ ਦੂਰ

manpreet

ਪਰ ਆਖਿਰਕਾਰ ਕੁੜੀ ਦੀ ਮਦਦ ਨਾਲ ਉਹ ਕੰਮ ਵੀ ਕਰਦਾ ਹੈ ਅਤੇ ਆਪਣੀ ਪੜ੍ਹਾਈ ਵੀ ਪੂਰਾ ਕਰਦਾ ਹੈ ।

manpreet

ਇਸ ਗੀਤ ‘ਚ ਕੁੜੀ ਮੁੰਡੇ ਦੀ ਦੋਸਤੀ, ਪਿਆਰ ਅਤੇ ਉਸ ਦੇ ਇੱਕ ਦੂਜੇ ਦੇ ਦਿਲ ‘ਚ ਵਿਸ਼ਵਾਸ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਗੀਤ ‘ਚ ਫੀਮੇਲ ਮਾਡਲ ਦੇ ਤੌਰ ‘ਤੇ ਯਾਸਮੀਨ ਸਿੱਧੂ ਨਜ਼ਰ ਆ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network