ਮਾਸਟਰ ਸਲੀਮ ਦਾ ਫੇਸਬੁੱਕ ਪੇਜ ਹੋਇਆ ਹੈਕ, ਵੀਡੀਓ ਜਾਰੀ ਕਰ ਦਿੱਤੀ ਜਾਣਕਾਰੀ, ਦੇਖੋ ਵੀਡੀਓ By Aaseen Khan 26 Sep 2019 | Updated On 26 Sep 2019 17:51 IST in Punjabi Buzz New Update Advertisment ਸੋਸ਼ਲ ਮੀਡੀਆ ਜਿਸ ਨੂੰ ਵਿਅਕਤੀ ਖ਼ਾਸ ਕਰਕੇ ਸਾਡੇ ਸਿਤਾਰੇ ਲੋਕਾਂ ਨਾਲ ਸੰਪਰਕ ਬਣਾਈ ਰੱਖਣ ਲਈ ਇਸਤੇਮਾਲ ਕਰਦੇ ਹਨ। ਪਰ ਜਦੋਂ ਇਹ ਆਪਣੇ ਹੱਥੋਂ ਬਾਹਰ ਹੋ ਜਾਂਦਾ ਹੈ ਤਾਂ ਇਸ ਦੇ ਬਹੁਤ ਸਾਰੇ ਗਲਤ ਇਸਤੇਮਾਲ ਵੀ ਕੀਤੇ ਜਾਂਦੇ ਹਨ। ਅਜਿਹਾ ਹੀ ਹੋਇਆ ਹੈ ਪੰਜਾਬ ਦੇ ਮੰਨੇ ਪ੍ਰਮੰਨੇ ਗਾਇਕ ਮਾਸਟਰ ਸਲੀਮ ਨਾਲ ਜਿੰਨ੍ਹਾਂ ਦਾ ਫੇਸਬੁੱਕ ਪੇਜ ਹੈਕ ਹੋ ਗਿਆ ਹੈ। ਜੀ ਹਾਂ ਇਸ ਬਾਰੇ ਜਾਣਕਾਰੀ ਉਹਨਾਂ ਇੱਕ ਵੀਡੀਓ ਜਾਰੀ ਕਰਕੇ ਦਿੱਤੀ ਹੈ ਤੇ ਕਿਹਾ ਹੈ ਕਿ ਜੇਕਰ ਉਹਨਾਂ ਦੇ ਪੇਜ 'ਤੇ ਕੋਈ ਵੀ ਗਲਤ ਪੋਸਟ ਨਜ਼ਰ ਆਉਂਦੀ ਹੈ ਤਾਂ ਉਸ 'ਤੇ ਧਿਆਨ ਨਾ ਦਿੱਤਾ ਜਾਵੇ। ਮਾਸਟਰ ਸਲੀਮ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ,'ਆਫੀਸ਼ੀਅਲ ਅਨਾਊਂਸਮੈਂਟ, ਕਿਸੇ ਨੇ ਮੇਰਾ ਪੇਜ ਹੈਕ ਕੀਤਾ ਹੈ ਸੋ ਕਿਰਪਾ ਕਰਕੇ ਕੋਈ ਵੀ ਸਟੋਰੀ ਵਗੈਰਾ ਪੈਂਦੀ ਹੈ ਤਾਂ ਉਸ 'ਤੇ ਧਿਆਨ ਨਾ ਦਿੱਤਾ ਜਾਵੇ। ਪਹਿਲਾਂ ਹੀ ਰਿਪੋਰਟ ਕੀਤੀ ਹੋਈ ਹੈ ਤੇ ਫੇਸਬੁੱਕ ਨੂੰ ਵੀ ਮੇਲਸ ਕੀਤੀਆਂ ਨੇ ਜਲਦੀ ਸਭ ਕੁਝ ਫਿਕਸ ਹੋ ਜਾਵੇਗਾ ਧੰਨਵਾਦ'। Advertismentਹੋਰ ਵੇਖੋ : ਮਾਸਟਰ ਸਲੀਮ ਦੀ ਰਗ ਰਗ 'ਚ ਵੱਸਿਆ ਹੈ ਸੰਗੀਤ, ਆਸਟ੍ਰੇਲੀਆ ਸ਼ੋਅ ਦੌਰਾਨ ਕਰਵਾਈ ਧਨ ਧਨ, ਦੇਖੋ ਵੀਡੀਓ View this post on Instagram Apni dhun main rehta hoon Main bhi tere jaisa hoon A post shared by master Saleem (@mastersaleem786official) on Aug 20, 2019 at 2:17am PDT ਮਾਸਟਰ ਸਲੀਮ ਨੇ ਵੀਡੀਓ 'ਚ ਵੀ ਇਹ ਹੀ ਕਿਹਾ ਹੈ ਕਿ ਕੋਈ ਉਹਨਾਂ ਦੇ ਪੇਜ ਤੋਂ ਗਲਤ ਸਟੋਰੀਆਂ ਪਾ ਰਿਹਾ ਹੈ ਜਦੋਂ ਉਹ ਖੁਦ ਫੇਸਬੁੱਕ 'ਤੇ ਕਦੇ ਸਟੋਰੀਆਂ ਨਹੀਂ ਪਾਉਂਦੇ। ਮਾਸਟਰ ਸਲੀਮ ਇਸ ਤਰ੍ਹਾਂ ਦੀ ਘਟਨਾ ਦੇ ਪਹਿਲੇ ਸ਼ਿਕਾਰ ਨਹੀਂ ਹੋਏ ਹਨ। ਅਕਸਰ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਬਾਲੀਵੁੱਡ ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਦਾ ਪੇਜ ਕਿਸੇ ਸ਼ਰਾਰਤੀ ਅਨਸਰ ਨੇ ਹੈਕ ਕਰ ਲਿਆ ਹੈ। ਹੁਣ ਦੇਖਣਾ ਹੋਵੇਗਾ ਮਾਸਟਰ ਸਲੀਮ ਇਸ 'ਤੇ ਅੱਗੇ ਕੀ ਕਾਰਵਾਈ ਕਰਦੇ ਹਨ। #master-saleem Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article