ਗਾਇਕਾ ਨੇਹਾ ਕੱਕੜ ਨੇ ਵਿਖਾਈ ਦਰਿਆ ਦਿਲੀ,ਫਾਇਰ ਬ੍ਰਿਗੇਡ ਦੇ ਮੁਲਾਜ਼ਮ ਨੂੰ  ਏਨੇ ਲੱਖ ਦੇਣ ਦਾ ਕੀਤਾ ਐਲਾਨ

written by Shaminder | January 22, 2020

ਗਾਇਕਾ ਨੇਹਾ ਕੱਕੜ ਆਪਣੇ ਸੁਭਾਅ ਕਾਰਨ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੀ ਹੈ । ਮਿਲਣਸਾਰ ਅਤੇ ਨਟਖਟ ਸੁਭਾਅ ਦੀ ਮਾਲਕ ਨੇਹਾ ਹਰ ਕਿਸੇ ਨਾਲ ਘੁਲ ਮਿਲ ਜਾਂਦੀ ਹੈ । ਪਿਛਲੇ ਕਈ ਦਿਨਾਂ ਤੋਂ ਉਹ ਆਪਣੇ ਵਿਆਹ ਨੂੰ ਲੈ ਕੇ ਚਰਚਾ 'ਚ ਹੈ ।ਪਰ ਹੁਣ ਮੁੜ ਤੋਂ ਉਸ ਦੀ ਚਰਚਾ ਹੋਣ ਲੱਗ ਪਈ ਹੈ ਅਤੇ ਇਸ ਵਾਰ ਉਸ ਦੀ ਚਰਚਾ ਦਾ ਕਾਰਨ ਹੈ ਉਸ ਦੀ ਦਰਿਆ ਦਿਲੀ ।ਜੀ ਹਾਂ ਨੇਹਾ ਕੱਕੜ ਨੇ ਫਾਇਰ ਬ੍ਰਿਗੇਡ ਦੇ ਇੱਕ ਮੁਲਾਜ਼ਮ ਨੂੰ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ।
[embed]https://www.instagram.com/p/B7aLjXFn5Ft/[/embed]
ਨੇਹਾ ਕੱਕੜ ਫਾਇਰ ਬ੍ਰਿਗੇਡ ਬਿਪਿਨ ਗਨਾਤਰਾ ਦੀ ਬਹਾਦਰੀ ਨੂੰ ਵੇਖ ਕੇ ਕਾਫੀ ਪ੍ਰਭਾਵਿਤ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਿਰਸਵਾਰਥ ਭਾਵ ਨਾਲ ਆਪਣੀ ਜ਼ਿੰਦਗੀ 'ਤੇ ਖੇਡ ਕੇ ਹੋਰਾਂ ਦੀ ਜਾਨ ਬਚਾਉਂਦੇ ਹਨ ।ਨੇਹਾ ਫਾਇਰ ਬ੍ਰਿਗੇਡ ਦੇ ਇਸ ਮੁਲਾਜ਼ਮ ਨੂੰ ਮਿਲ ਕੇ ਕਾਫੀ ਖ਼ੁਸ਼ ਨਜ਼ਰ ਆਈ ਤੇ ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੈਂ ਕਿੰਨੀ ਖ਼ੁਸ਼ ਹਾਂ,ਮੈਂ ਤੁਹਾਨੂੰ 2ਲੱਖ ਰੁਪਏ ਗਿਫ਼ਟ 'ਚ ਦੇਣਾ ਚਾਹੁੰਦੀ ਹਾਂ'।
[embed]https://www.instagram.com/p/B7VYR3wnZnK/[/embed]
ਦੱਸ ਦਈਏ ਕਿ ਇੱਕ ਸ਼ੋਅ 'ਚ ਨੇਹਾ ਨੇ ਇਹ ਗੱਲ ਆਖੀ ਸੀ । ਕਿਉਂਕਿ ਗਣਤੰਤਰ ਦਿਹਾੜੇ ਦੇ ਮੌਕੇ 'ਤੇ ਸ਼ੋਅ 'ਚ ਆਰਮੀ ਮੈਨ,ਪੁਲਿਸ ਮੁਲਾਜ਼ਮ,ਲਾਈਫ ਗਾਰਡ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਸੱਦਿਆ ਗਿਆ ਸੀ ਅਤੇ ਉਨ੍ਹਾਂ ਨੂੰ ਮਾਣ ਸਨਮਾਨ ਦਿੱਤਾ ਗਿਆ ਅਤੇ ਇਸ ਸ਼ੋਅ ਦੇ ਦੌਰਾਨ ਹੀ ਨੇਹਾ ਨੇ ਫਾਇਰ ਬ੍ਰਿਗੇਡ ਮੁਲਾਜ਼ਮ ਨੂੰ ੨ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ ।
[embed]https://www.instagram.com/p/B6m8ps5nLzP/[/embed]
ਦੱਸ ਦਈਏ ਕਿ ਜਿਸ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਨੂੰ ਨੇਹਾ ਨੇ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਉਸ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ ।
 

0 Comments
0

You may also like