Advertisment

ਨਿਮਰਤ ਖਹਿਰਾ ਦਾ ਗੀਤ ‘ਸੁਫ਼ਨਾ ਲਾਵਾਂ ਦਾ’ ਨਾਲ ਹੋਣਗੇ ਹਾਜ਼ਰ

author-image
By Shaminder
New Update
ਨਿਮਰਤ ਖਹਿਰਾ ਦਾ ਗੀਤ ‘ਸੁਫ਼ਨਾ ਲਾਵਾਂ ਦਾ’ ਨਾਲ ਹੋਣਗੇ ਹਾਜ਼ਰ
Advertisment
ਨਿਮਰਤ ਖਹਿਰਾ ਜਲਦ ਹੀ ਆਪਣੇ ਨਵੇਂ ਗੀਤ ‘ਸੁਫ਼ਨਾ ਲਾਵਾਂ ਦਾ’ ਲੈ ਕੇ ਆ ਰਹੇ ਨੇ । ਇਸ ਗੀਤ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ‘ਸੁਫਨਾ ਲਾਵਾਂ ਦਾ’ ਕਮਿੰਗ ਸੂਨ ।ਉਨ੍ਹਾਂ ਆਪਣੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ “ ਦਿਸੀਆਂ ਨਾਂ ਧੁੱਪਾਂ ਤੰਦਰੇ ਚੋਂ ਸੁਣਿਆ ਨੀਂ ਰੌਲ਼ਾ ਕਾਵਾਂ ਦਾ, ਅੱਜ ਦਿਨ ਚੜਦੇ ਤਕ ਸੌਂ ਲਿਆ ਵੇ, ਸੁਪਨਾ ਸੀ ਆ ਗਿਆ ਲਾਵਾਂ ਦਾ... ” https://www.instagram.com/p/B2HBa1EH6hs/ ਇਸ ਗੀਤ ਦੇ ਟਾਈਟਲ ਤੋਂ ਸਪੱਸ਼ਟ ਹੈ ਕਿ ਇਸ ਗੀਤ ‘ਚ ਉਹ ਵਿਆਹ ਦੀ ਰਸਮ ਲਾਵਾਂ ਦੀ ਗੱਲ ਕਰਨਗੇ । ਫਿਲਹਾਲ ਗੀਤ ਦੇ ਬੋਲ ਅਤੇ ਮਿਊਜ਼ਿਕ ਕਿਸ ਨੇ ਦਿੱਤਾ ਹੈ ਇਸ ਬਾਰੇ ਉਨ੍ਹਾਂ ਨੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ । https://www.instagram.com/p/B15T5efnemg/ ਨਿਮਰਤ ਖਹਿਰਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ‘ਚ ਚੱਲ ਮੇਰਾ ਪੁੱਤ ਫ਼ਿਲਮ ‘ਚ ‘ਬੱਦਲਾਂ ਦੇ ਕਾਲਜੇ ‘ਤੇ’ ਆਇਆ ਸੀ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਮੁੜ ਤੋਂ ਉਹ ਆਪਣੇ ਨਵੇਂ ਗੀਤ ਨਾਲ ਸਰੋਤਿਆਂ ‘ਚ ਹਾਜ਼ਰੀ ਲਗਵਾਉੇਣ ਜਾ ਰਹੇ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment