ਗਾਇਕ ਨਿੰਜਾ ਨੂੰ ਵੀ ਆਈ ਸੀ Bigg Boss 'ਚ ਜਾਣ ਦੀ ਆਫ਼ਰ, ਇਸ ਵਜ੍ਹਾ ਕਰਕੇ ਨਹੀਂ ਗਏ ਨਿੰਜਾ

Written by  Aaseen Khan   |  November 06th 2019 10:59 AM  |  Updated: November 06th 2019 10:59 AM

ਗਾਇਕ ਨਿੰਜਾ ਨੂੰ ਵੀ ਆਈ ਸੀ Bigg Boss 'ਚ ਜਾਣ ਦੀ ਆਫ਼ਰ, ਇਸ ਵਜ੍ਹਾ ਕਰਕੇ ਨਹੀਂ ਗਏ ਨਿੰਜਾ

ਗਾਇਕ ਤੇ ਅਦਾਕਾਰ ਨਿੰਜਾ ਜਿਹੜੇ ਅੱਜ ਕੱਲ੍ਹ ਇਕੱਲੇ ਰਹਿਣਾ ਪਸੰਦ ਕਰ ਰਹੇ ਹਨ। ਜੀ ਹਾਂ ਉਹਨਾਂ ਦਾ ਨਵਾਂ ਗੀਤ ਕੱਲ੍ਹਾ ਚੰਗਾ ਅੱਜ ਕੱਲ੍ਹ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਗਾਣੇ ਦੀ ਕਾਮਯਾਬੀ ਤੋਂ ਬਾਅਦ ਮੀਡੀਆ ਸੰਸਥਾਵਾਂ ਨੂੰ ਇੰਟਰਵਿਊ ਵੀ ਦੇ ਰਹੇ ਹਨ। ਅਜਿਹੇ ਹੀ ਇੱਕ ਵੈੱਬ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਨਿੰਜਾ ਨੇ ਹੁਣ ਵੱਡਾ ਖੁਲਾਸਾ ਕੀਤਾ ਹੈ।

ਸਲਮਾਨ ਖ਼ਾਨ ਦਾ ਚਰਚਿਤ ਸ਼ੋਅ ਬਿੱਗ ਬੌਸ ਜਿਸ 'ਚ ਸ਼ਹਿਨਾਜ਼ ਅਤੇ ਹਿਮਾਂਸ਼ੀ ਦੇ ਜਾਣ ਤੋਂ ਬਾਅਦ ਪੰਜਾਬੀਆਂ ਦਾ ਸ਼ੋਅ 'ਚ ਰੁਝਾਨ ਕੁਝ ਜ਼ਿਆਦਾ ਹੀ ਵਧ ਗਿਆ ਹੈ। ਨਿੰਜਾ ਨੇ ਵੀ ਹਿਮਾਂਸ਼ੀ ਅਤੇ ਸ਼ਹਿਨਾਜ਼ ਨੂੰ ਸ਼ੋਅ 'ਚ ਜਾਣ 'ਤੇ ਵਧਾਈਆਂ ਦਿੱਤੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਉਮੇਸ਼ ਕਰਮਵਾਲਾ ਨਾਲ ਕਲਰਸ ਟੀਵੀ ਨੇ ਸੰਪਰਕ ਕੀਤਾ ਸੀ ਅਤੇ ਉਹਨਾਂ ਨੂੰ ਵੀ ਸ਼ੋਅ ਲਈ ਅਪਰੋਚ ਕੀਤਾ ਗਿਆ ਸੀ।

ਉਹਨਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਲਈ ਤਮਾਸ਼ਬੀਨ ਨਹੀਂ ਬਣ ਸਕਦੇ ਅਤੇ ਗਾਇਕੀ ਉਹਨਾਂ ਦਾ ਕੰਮ ਹੈ ਤੇ ਉਹਦੇ 'ਚ ਹੀ ਖੁਸ ਹਨ। ਨਿੰਜਾ ਨੇ ਕਿਹਾ ਕਿ ਉਹ ਸਿਰਫ ਆਪਣੇ ਕੰਮ ਨਾਲ ਕੰਮ ਰੱਖਣਾ ਚਾਹੁੰਦੇ ਹਨ ਨਾ ਕਿ ਕਿਸੇ ਦੀਆਂ ਹੁੰਦੀਆਂ ਲੜਾਈਆਂ 'ਚ ਦਖਲ ਦੇਣਾ।

ਹੋਰ ਵੇਖੋ : ਜਾਣੋ ਬਾਦਸ਼ਾਹ ਤੋਂ ਲੈ ਕੇ ਕਰਮਜੀਤ ਅਨਮੋਲ ਵਰਗੇ ਵੱਡੇ ਸਟਾਰ ਕਿੰਝ ਮਨਾਉਂਦੇ ਸੀ ਬਚਪਨ 'ਚ ਲੋਹੜੀ , ਦੇਖੋ ਵੀਡੀਓ

ninja ninja

ਇਸ ਲਈ ਉਹਨਾਂ ਨੇ ਇਸ ਗੱਲ ਨੂੰ ਉੱਥੇ ਹੀ ਦਬਾ ਦਿੱਤਾ ਅਤੇ ਬਿੱਗ ਬੌਸ 'ਚ ਜਾਣ ਤੋਂ ਇਨਕਾਰ ਕਰ ਦਿੱਤਾ। ਫਿਲਹਾਲ ਨਿੰਜਾ ਲਗਾਤਾਰ ਦੋ ਦੋ ਸ਼ਾਨਦਾਰ ਫ਼ਿਲਮਾਂ ਦੇ ਚੁੱਕੇ ਹਨ ਤੇ ਆਉਣ ਵਾਲੇ ਸਮੇਂ 'ਚ ਮੈਂਡੀ ਤੱਖਰ ਨਾਲ 'ਜ਼ਿੰਦਗੀ ਜ਼ਿੰਦਾਬਾਦ' ਫ਼ਿਲਮ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network