ਗਾਇਕ ਨਿੰਜਾ ਦੇ ਘਰ ਆਇਆ ਨੰਨ੍ਹਾ ਮਹਿਮਾਨ, ਤਾਏ ਬਣਨ ਦੀ ਖੁਸ਼ੀ ਪ੍ਰਸ਼ੰਸਕਾਂ ਦੇ ਨਾਲ ਕੀਤੀ ਸਾਂਝੀ, ਲੋਕ ਦੇ ਰਹੇ ਨੇ ਵਧਾਈਆਂ

written by Lajwinder kaur | November 15, 2020

ਪੰਜਾਬੀ ਗਾਇਕ ਨਿੰਜਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਦੇ ਘਰ ਨੰਨ੍ਹਾ ਮਹਿਮਾਨ ਆਇਆ ਹੈ । ਉਨ੍ਹਾਂ ਨੇ ਆਪਣੇ ਭਤੀਜੇ ਦੀ ਤਸਵੀਰ ਸ਼ੇਅਰ ਕੀਤੀ ਹੈ ।ninja pic 2 ਹੋਰ ਪੜ੍ਹੋ : ਰਣਵੀਰ ਸਿੰਘ ਨੇ ਵਿਆਹ ਦੀ ਦੂਜੀ ਵ੍ਹਰੇਗੰਢ ਉੱਤੇ ਪਤਨੀ ਦੀਪਿਕਾ ਪਾਦੁਕੋਣ ਦੇ ਨਾਲ ਸ਼ੇਅਰ ਕੀਤੀਆਂ ਖ਼ਾਸ ਤਸਵੀਰਾਂ, ਮਿਲੀਅਨ ‘ਚ ਆਏ ਲਾਈਕਸ
ਉਨ੍ਹਾਂ ਨੇ ਪੋਸਟ ਪਾਉਂਦੇ ਹੋਏ ਲਿਖਿਆ ਹੈ- ‘ਵਾਹਿਗੁਰੂ ਜੀ..ਸਾਡੇ ਘਰ ਅੱਜ ਖੁਸ਼ੀਆਂ ਆਈਆਂ ...ਪਰਦੀਪ ਮਲਕ ਪਾਪਾ ਬਣ ਗਇਆ ਤੇ ਮੈਂ ਬਣ ਗਿਆ ਤਾਇਆ..ਦੇਵੋ ਮੁਬਾਰਕਾਂ ਮਲਕ ਵਾਲੇ ਨੂੰ ਸਾਰੇ’ । inside pic of ninja post ਇਸ ਪੋਸਟ ਉੱਤੇ ਫੈਨਜ਼ ਨਿੰਜਾ ਨੂੰ ਤਾਏ ਬਣਨ ਦੀ ਮੁਬਾਰਕਬਾਦ ਦੇ ਰਹੇ ਨੇ । ਵੱਡੀ ਗਿਣਤੀ ਚ ਇਸ ਪੋਸਟ ਉੱਤੇ ਲਾਈਕਸ ਤੇ ਵਧਾਈ ਵਾਲੇ ਕਮੈਂਟਸ ਆ ਚੁੱਕੇ ਨੇ । ninja ਜੇ ਗੱਲ ਕਰੀਏ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਐਕਟਿਵ ਨੇ । ਬਹੁਤ ਜਲਤ ਉਹ ਆਪਣਾ ਨਵਾਂ  ਪੰਜਾਬੀ ਗੀਤ 'ਧੋਖਾ' ਲੈ ਕੇ ਆ ਰਹੇ ਨੇ । dhokha song poster ninja

0 Comments
0

You may also like