ਗਾਇਕ ਨਿੰਜਾ ਨੇ ਨਵਜੰਮੇ ਪੁੱਤਰ ਅਤੇ ਪਤਨੀ ਨਾਲ ਗੁਰਦੁਆਰਾ ਸਾਹਿਬ 'ਚ ਟੇਕਿਆ ਮੱਥਾ, ਪਹਿਲੀ ਵਾਰ ਦਿਖਾਇਆ ਪੁੱਤਰ ਦਾ ਚਿਹਰਾ

written by Lajwinder kaur | October 30, 2022 08:49pm

Singer Ninja shares new  pics with his family: ਪੰਜਾਬੀ ਗਾਇਕ ਨਿੰਜਾ ਜੋ ਕਿ ਹਾਲ ‘ਚ ਪਿਤਾ ਬਣੇ ਹਨ। ਉਨ੍ਹਾਂ ਦੀ ਪਤਨੀ ਜਸਮੀਤ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਜਿਸ ਦੀ ਜਾਣਕਾਰੀ ਖੁਦ ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪੋਸਟ ਪਾ ਕੇ ਦਿੱਤੀ ਸੀ, ਜਿਸ ਤੋਂ ਬਾਅਦ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਨਿੰਜਾ ਨੂੰ ਵਧਾਈ ਦੇ ਰਹੇ ਸਨ। ਹੁਣ ਉਨ੍ਹਾਂ ਨੇ ਆਪਣੇ ਪੁੱਤਰ ਦਾ ਚਿਹਰਾ ਵੀ ਦਿਖਾ ਦਿੱਤਾ ਹੈ।  ਜੀ ਹਾਂ ਗਾਇਕ ਨਿੰਜਾ ਆਪਣੇ ਪਰਿਵਾਰ ਨਾਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਜਿੱਥੋਂ ਉਨ੍ਹਾਂ ਨੇ ਪਤਨੀ ਅਤੇ ਪੁੱਤਰ ਨਿਸ਼ਾਨ ਨਾਲ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਧੀ ਵਾਮਿਕਾ ਨਾਲ ਕੀਤੀ ਕੋਲਕਾਤਾ ਦੀ ਸੈਰ, ਮਾਂ-ਧੀ ਦੀਆਂ ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕ ਖੂਬ ਲੁੱਟਾ ਰਹੇ ਨੇ ਪਿਆਰ

ninja with family at gurdwara sahib image source: Instagram

ਗਾਇਕ ਨਿੰਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਪੁੱਤਰ ਦੇ ਨਾਲ ਬਹੁਤ ਪਿਆਰੀਆਂ-ਪਿਆਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪੁੱਤਰ ਨਿਸ਼ਾਨ ਦਾ ਚਿਹਰਾ ਪ੍ਰਸ਼ੰਸਕਾਂ ਨੂੰ ਦਿਖਾ ਦਿੱਤਾ ਹੈ। ਇਨ੍ਹਾਂ ਤਸਵੀਰਾਂ ਉੱਤੇ ਪ੍ਰਸ਼ੰਸਕ ਖੂਬ ਪਿਆਰ ਲੁੱਟਾ ਰਹੇ ਹਨ।

ninja with family at gurdwara sahib pics image source: Instagram

ਤਸਵੀਰਾਂ ’ਚ ਦੇਖ ਸਕਦੇ ਨਿਸ਼ਾਨ ਬੇਹੱਦ ਕਿਊਟ ਹੈ। ਪ੍ਰਸ਼ੰਸਕ ਗਾਇਕ ਦੀਆਂ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ। ਨਿੰਜਾ ਨੇ ਪੱਗ ਬਣੀ ਹੋਈ ਹੈ ਅਤੇ ਪੁੱਤਰ ਨੂੰ ਚੁੱਕਿਆ ਹੋਇਆ ਹੈ। ਦੂਜੇ ਪਾਸੇ ਪਤਨੀ ਨੇ ਹਲਕੇ ਗੁਲਾਬੀ ਰੰਗ ਵਾਲਾ ਸੂਟ ਪਾਇਆ ਹੈ। ਤਸਵੀਰਾਂ ’ਚ ਦੋਵੇਂ ਨਿਸ਼ਾਨ ਨਾਲ ਬੇਹੱਦ ਖੁਸ਼ ਨਜ਼ਰ ਆ ਰਹੇ ਹਨ।

ਸਾਂਝੀਆਂ ਕੀਤੀਆਂ ਤਸਵੀਰਾਂ ’ਚ ਗਾਇਕ ਨੇ ਕੈਪਸ਼ਨ ’ਚ ਲਿਖਿਆ ਹੈ ਕਿ ‘ਤੁਹਾਨੂੰ ਆਪਣੀ ਬਾਹਾਂ ਵਿੱਚ ਲੈ ਕੇ ਮੈਨੂੰ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਮੈਂ ਸਾਰੇ ਜਹਾਨ ਨੂੰ ਆਪਣੀ ਬਾਹਾਂ ਵਿੱਚ ਲੈ ਲਿਆ ਹੈ। ਤਸਵੀਰਾਂ ’ਚ ਦੇਖ ਸਕਦੇ ਹੋ ਨਿੰਜਾ ਆਪਣੇ ਪੁੱਤਰ ਨਾਲ ਵੱਖ-ਵੱਖ ਪੋਜ਼ ਦੇ ਰਹੇ ਹਨ।

ninja with son and wife image source: Instagram

ਦੱਸ ਦੇਈਏ ਕਿ ਨਿੰਜਾ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕਾਂ 'ਚੋਂ ਇੱਕ ਹਨ। ਨਿੰਜਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਵਿੱਚ ਵੀ ਵਾਹ ਵਾਹੀ ਖੱਟ ਚੁੱਕੇ ਹਨ।

 

 

View this post on Instagram

 

A post shared by NINJA (@its_ninja)

 

View this post on Instagram

 

A post shared by NINJA (@its_ninja)

You may also like