ਉਜੈਨ ਦੇ ਮਹਾਕਾਲੇਸ਼ਵਰ ਮੰਦਰ ’ਚ ਪੰਜਾਬੀ ਗਾਇਕ ਨਿੰਜਾ ਨੇ ਕੀਤੀ ਪੂਜਾ, ਦੇਖੋ ਵੀਡੀਓ

written by Lajwinder kaur | October 18, 2022 02:29pm

Singer Ninja Video: ਪੰਜਾਬੀ ਗਾਇਕ ਨਿੰਜਾ ਜੋ ਕਿ ਹਾਲ ‘ਚ ਪਿਤਾ ਬਣੇ ਹਨ। ਉਨ੍ਹਾਂ ਦੀ ਪਤਨੀ ਜਸਮੀਤ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਜਿਸ ਦੀ ਜਾਣਕਾਰੀ ਖੁਦ ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪੋਸਟ ਪਾ ਕੇ ਦਿੱਤੀ ਸੀ, ਜਿਸ ਤੋਂ ਬਾਅਦ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਨਿੰਜਾ ਨੂੰ ਵਧਾਈ ਦੇ ਰਹੇ ਸਨ। ਦੱਸ ਦਈਏ ਨਿੰਜਾ ਜੋ ਕਿ ਉਜੈਨ ਪਹੁੰਚੇ ਹੋਏ ਹਨ। ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਹੀ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਚ ਉਹ ਮਹਾਦੇਵ ਦੀ ਪੂਜਾ ਕਰਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : Koffee With Karan: ਜਾਣੋ ਕੀ-ਕੀ ਹੁੰਦਾ ਹੈ ਕਰਨ ਜੌਹਰ ਦੇ ਕੌਫੀ ਹੈਂਪਰ ‘ਚ, ਤੋਹਫ਼ਿਆਂ ਦੀ ਸੂਚੀ ਦਾ ਹੋਇਆ ਖੁਲਾਸਾ

Image Source: Instagram

ਅੱਜ ਉਨ੍ਹਾਂ ਨੇ ਉਜੈਨ ਦੇ ਮਹਾਕਾਲੇਸ਼ਵਰ ਮੰਦਰ ਵਿਖੇ ਪੂਜਾ ਕੀਤੀ। ਇਸ ਦੀ ਇਕ ਵੀਡੀਓ ਨਿੰਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਵੀਡੀਓ ਦੀ ਕੈਪਸ਼ਨ ’ਚ ਗਾਇਕ ਨਿੰਜਾ ਨੇ ‘ਜੈ ਜੈ ਸ਼ਿਵ ਸ਼ੰਭੂ’ ਲਿਖਿਆ। ਇਸ ਪੋਸਟ ਉੱਤੇ ਕਲਾਕਾਰ ਤੇ ਫੈਨਜ਼ ਪ੍ਰਾਥਨਾ ਵਾਲੇ ਇਮੋਜ਼ੀ ਪੋਸਟ ਕਰ ਰਹੇ ਹਨ। ਵੀਡੀਓ 'ਚ ਦੇਖ ਸਕਦੇ ਹੋ ਨਿੰਜਾ ਨੇ ਚਿੱਟੇ ਰੰਗ ਦੀ ਧੋਤੀ ਪਾਈ ਹੋਈ ਹੈ ਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਵੀ ਰਵਾਇਤੀ ਕੱਪੜੇ ਪਾਏ ਹੋਏ ਹਨ।

inside image of ninja Image Source: Instagram

ਜੇ ਗੱਲ ਕਰੀਏ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਕਾਫੀ ਸਰਗਰਮ ਹਨ। ਉਹ ਹਾਲ ਹੀ ‘ਚ ‘ਸ਼ਾਹੀ ਮਾਜਰਾ’ ਵੈੱਬ ਸੀਰੀਜ਼ ’ਚ ਨਜ਼ਰ ਆਏ ਸਨ, ਜੋ 12 ਅਗਸਤ ਨੂੰ ਚੌਪਾਲ ’ਤੇ ਰਿਲੀਜ਼ ਹੋਈ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਕਈ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ।

singer ninja Image Source: Instagram

 

View this post on Instagram

 

A post shared by NINJA (@its_ninja)

You may also like