ਆਪਣੇ ਖ਼ਾਸ ਅੰਦਾਜ਼ ‘ਚ ਕੁਲਫੀਆਂ ਵੇਚਣ ਵਾਲੇ ਬਜ਼ੁਰਗ ਦੀ ਗਾਇਕ ਨਿੰਜਾ ਨੇ ਕੀਤੀ ਤਾਰੀਫ

written by Shaminder | June 18, 2021

ਆਪਣੇ ਖ਼ਾਸ ਅੰਦਾਜ਼ ‘ਚ ਕੁਲਫੀਆਂ ਵੇਚਣ ਵਾਲੇ ਬਜ਼ੁਰਗ ਦਾ ਵੀਡੀਓ ਜੋ ਕਿ ਪਿਛਲੇ ਦਿਨੀਂ ਵਾਇਰਲ ਹੋਇਆ ਸੀ । ਉਸ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੇ ਬਾਰੇ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਕੁਲਫੀਆਂ ਵੇਚਣ ਦੀ ਸ਼ੁਰੂਆਤ ਕੀਤੀ ਅਤੇ ਕੁਲਫੀਆਂ ਉਹ ਸ਼ੁਰੂ ਤੋਂ ਹੀ ਇਸੇ ਅੰਦਾਜ਼ ‘ਚ ਵੇਚਦੇ ਆ ਰਹੇ ਹਨ ।

kulfi Image From Instagram
ਹੋਰ ਪੜ੍ਹੋ : ਅਦਾਕਾਰ ਸੋਨੂੰ ਸੂਦ ਦੀ ਭੈਣ ਵੀ ਕਰ ਰਹੀ ਹੈ ਲੋੜਵੰਦ ਲੋਕਾਂ ਦੀ ਮਦਦ 
Kulfi-Seller Image From Instagram
ਇਹ ਬਜ਼ੁਰਗ ਕੁਲਫੀਆਂ ਵਾਲਾ ਪਾਕਿਸਤਾਨ ਦਾ ਰਹਿਣ ਵਾਲਾ ਹੈ ਅਤੇ ਪਾਕਿਸਤਾਨ ‘ਚ ਉਹ ਚਾਚਾ ਬੱਗਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ।
Ninja Image From Instagram
ਉਨ੍ਹਾਂ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਹੈ ਜਿਸ ‘ਚ ਉਹ ਦੱਸ ਰਹੇ ਹਨ ਕਿ ਉਹ ਪਿਛਲੇ 30-35 ਸਾਲ ਤੋਂ ਕੁਲਫੀ ਵੇਚਣ ਦਾ ਕੰਮ ਕਰ ਰਹੇ ਹਨ ।
 
View this post on Instagram
 

A post shared by NINJA (@its_ninja)

ਇਸ ਵੀਡੀਓ ਨੂੰ ਨਿੰਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ਅਤੇ ਇਸ ਕੁਲਫੀ ਵਾਲੇ ਦੀ ਤਾਰੀਫ ਕੀਤੀ ਹੈ । ਇਸ ਵੀਡੀਓ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਬਜ਼ੁਰਗ ਚਾਚੇ ਬੱਗੇ ਦੀ ਤਾਰੀਫ ਕਰ ਰਿਹਾ ਹੈ ।  

0 Comments
0

You may also like