Advertisment

ਗਾਇਕ ਨਿੰਜਾ ਨੇ ਆਪਣੀ ਪਤਨੀ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਕੀ ਤੁਹਾਨੂੰ ਪਤਾ ਹੈ ਕਿਸ ਤਰ੍ਹਾਂ ਸ਼ੁਰੂ ਹੋਈ ਸੀ ਨਿੰਜਾ ਤੇ ਜਸਮੀਤ ਦੀ ਲਵ ਸਟੋਰੀ …!

author-image
By Rupinder Kaler
New Update
ਗਾਇਕ ਨਿੰਜਾ ਨੇ ਆਪਣੀ ਪਤਨੀ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਕੀ ਤੁਹਾਨੂੰ ਪਤਾ ਹੈ ਕਿਸ ਤਰ੍ਹਾਂ ਸ਼ੁਰੂ ਹੋਈ ਸੀ ਨਿੰਜਾ ਤੇ ਜਸਮੀਤ ਦੀ ਲਵ ਸਟੋਰੀ …!
Advertisment
ਪੰਜਾਬੀ ਗਾਇਕ ਨਿੰਜਾ ਨੇ ਆਪਣੇ ਪ੍ਰਸ਼ੰਸਕਾਂ ਲਈ ਬਹੁਤ ਹੀ ਖ਼ਾਸ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਵਿੱਚ ਨਿੰਜਾ ਦੀ ਜੀਵਨ ਸੰਗਨੀ ਜਸਮੀਤ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਨਿੰਜਾ ਨੇ ਬਹੁਤ ਹੀ ਖੂਬਸੁਤਰ ਕੈਪਸ਼ਨ ਦਿੱਤਾ ਹੈ । ਉਹਨਾਂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਜਿੰਨੇ ਸਾਹ ਦਿੱਤੇ ਰੱਬ ਨੇ, ਤੇਰੇ ਨਾਲ ਜੀਣੇ ਨੇ’ । ਨਿੰਜਾ ਵੱਲੋਂ ਸ਼ੇਅਰ ਕੀਤੀ ਇਹ ਤਸਵੀਰ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ । ਉਹਨਾਂ ਵੱਲੋਂ ਲਗਤਾਰ ਕਮੈਂਟ ਕਰਕੇ ਇਸ ਤਸਵੀਰ ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । publive-image Pic Courtesy: Instagram ਹੋਰ ਪੜ੍ਹੋ :
Advertisment
ਵਾਸਤੂ ਸ਼ਾਸਤਰ ਮੁਤਾਬਕ ਦੀਵਾਲੀ ‘ਤੇ ਕਰੋ ਘਰ ਦੀ ਸਜਾਵਟ, ਹੋਵੇਗੀ ਹਰ ਪਾਸੇ ਖੁਸ਼ਹਾਲੀ Ninja Pic Courtesy: Instagram ਤੁਹਾਨੂੰ ਦੱਸ ਦਿੰਦੇ ਹਾਂ ਕਿ ਨਿੰਜਾ ਦੀ ਇਸ ਤਸਵੀਰ ਵਾਂਗ ਉਹਨਾਂ ਦੀ ਤੇ ਜਸਮੀਤ ਦੀ ਪ੍ਰੇਮ ਕਹਾਣੀ ਵੀ ਬਹੁਤ ਖ਼ਾਸ ਹੈ । ਇਸ ਪ੍ਰੇਮ ਕਹਾਣੀ ਦਾ ਖੁਲਾਸਾ ਖੁਦ ਨਿੰਜਾ ਨੇ ਇੱਕ ਸ਼ੋਅ ਦੌਰਾਨ ਕੀਤਾ ਸੀ । ਨਿੰਜਾ ( Ninja)  ਨੇ ਦੱਸਿਆ ਸੀ ਇਹ ਪ੍ਰੇਮ ਕਹਾਣੀ ਉਸ ਨੇ ਸ਼ੁਰੂ ਨਹੀਂ ਸੀ ਕੀ ਬਲਕਿ ਜਸਮੀਤ ਨੇ ਖੁਦ ਉਸ ਨੂੰ ਇੱਕ ਟੈਕਸਟ ਮੈਸਿਜ ਕਰਕੇ ਸ਼ੁਰੂ ਕੀਤੀ । ਇਸ ਸ਼ੋਅ ਵਿੱਚ ਜਸਮੀਤ (Jasmeet )  ਨੇ ਵੀ ਖੁਦ ਫੋਨ ਤੇ ਗੱਲ ਕਰਕੇ ਪੂਰੀ ਕਹਾਣੀ ਤੋਂ ਪਰਦਾ ਹਟਾਇਆ ਸੀ । ਇਸ ਗੱਲਬਾਤ ਦੌਰਾਨ ਜਸਮੀਤ ਨੇ ਸਵੀਕਾਰ ਕੀਤਾ ਕਿ ਉਸ ਨੇ ਹੀ ਨਿੰਜਾ ( Ninja)  ਨੂੰ ਸਭ ਤੋਂ ਪਹਿਲਾਂ ਪਰਪੋਜ ਕੀਤਾ ਸੀ ।
 
View this post on Instagram
 

A post shared by NINJA (@its_ninja)

ਨਿੰਜਾ ( Ninja)  ਉਸ ਦਾ ਉਸਤਾਦ ਸੀ ਜਿਹੜਾ ਕਿ ਉਸ ਦੇ ਨਾਲ ਨਾਲ ਹੋਰ ਮੁੰਡੇ ਕੁੜੀਆਂ ਨੂੰ ਗਿੱਧੇ ਭੰਗੜੇ ਦੀ ਟ੍ਰੇਨਿੰਗ ਦਿੰਦਾ ਸੀ । ਇਸ ਟ੍ਰੇਨਿੰਗ ਦੌਰਾਨ ਉਸ ਦਾ ਰਵੱਈਆ ਦੇਖ ਕੇ ਉਸ ਨੇ ਨਿੰਜੇ ਨਾਲ ਪਿਆਰ ਹੋ ਗਿਆ । ਨਿੰਜੇ ਦੇ ਇਸ ਰਵੱਈਏ ਨੂੰ ਦੇਖ ਕੇ ਉਸ ਨੇ ਮਨ ਬਣਾ ਲਿਆ ਕਿ ਉਹ ਉਸ ਨੂੰ ਪਰਪੋਜ ਕਰੇਗੀ । ਉਸ (Jasmeet )  ਨੇ ਆਪਣੇ ਮੋਬਾਈਲ ’ਤੇ ‘ਆਈ ਲਵ ਯੂ’ ਟੈਕਸ ਟਾਈਪ ਕੀਤਾ ਤੇ ਨਿੰਜਾ ਨੂੰ ਭੇਜ ਦਿੱਤਾ । ਨਿੰਜਾ ਇਹ ਮੈਸੇਜ਼ ਦੇਖ ਕੇ ਸਮਝ ਗਿਆ ਕਿ ਜਸਮੀਤ (Jasmeet )  ਦੀਆਂ ਭਾਵਨਾਵਾਂ ਸੱਚੀਆਂ ਹਨ ।
#ninja #love-story #jasmeet
Advertisment

Stay updated with the latest news headlines.

Follow us:
Advertisment
Advertisment
Latest Stories
Advertisment