ਗਾਇਕ ਨਿੰਜਾ ਨੇ ਆਪਣੀ ਹੀ ਤਰੀਕੇ ਨਾਲ ਦਿੱਤੀ ਹਨੀ ਸਿੰਘ ਨੂੰ ਜਨਮ ਦਿਨ ਦੀ ਵਧਾਈ

written by Rupinder Kaler | March 15, 2021

ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਦਾ ਅੱਜ ਜਨਮ ਦਿਨ ਹੈ । ਹਨੀ ਸਿੰਘ 38 ਸਾਲ ਦੇ ਹੋ ਗਏ ਹਨ । ਇਸ ਮੌਕੇ ਤੇ ਟੀਵੀ ਦੇ ਸਿਤਾਰਿਆਂ ਤੋਂ ਲੈ ਕੇ ਬਾਲੀਵੁੱਡ ਦੇ ਸਿਤਾਰੇ ਹਨੀ ਸਿੰਘ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਇਸ ਸਭ ਦੇ ਚਲਦੇ ਗਾਇਕ ਨਿੰਜਾ ਨੇ ਇੱਕ ਪੁਰਾਣੀ ਤਸਵੀਰ ਸ਼ੇਅਰ ਕਰਕੇ ਹਨੀ ਸਿੰਘ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

image from ninja's instagram

ਹੋਰ ਪੜ੍ਹੋ :

ਅੱਜ ਹੈ ਯੋ ਯੋ ਹਨੀ ਸਿੰਘ ਦਾ ਜਨਮਦਿਨ, ਨੇਹਾ ਕੱਕੜ ਤੇ ਮਿਸ ਪੂਜਾ ਨੇ ਪੋਸਟ ਕੇ ਦਿੱਤੀ ਜਨਮਦਿਨ ਦੀ ਵਧਾਈ

Punjabi singer Yo Yo Honey Singh Celebrates His 38th Birthday image source-instagram

ਇਹ ਤਸਵੀਰ ਕਾਫੀ ਪੁਰਾਣੀ ਲੱਗ ਰਹੀ ਹੈ । ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਤਸਵੀਰ ਨਿੰਜਾ ਤੇ ਹਨੀ ਸਿੰਘ ਦੇ ਸੰਘਰਸ਼ ਦੇ ਦਿਨਾਂ ਦੀ ਤਸਵੀਰ ਹੈ । ਇਹ ਤਸਵੀਰ ਨਿੰਜਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ।

yo yo honey singh with family and friends

ਨਿੰਜਾ ਨੇ ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ ਹੈ ‘ਹੈਪੀ ਬਰਥ ਡੇਅ ਭਾਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ’ । ਇਸ ਤਸਵੀਰ ਤੇ ਨਿੰਜਾ ਦੇ ਪ੍ਰਸ਼ੰਸਕ ਲਗਾਤਾਰ   ਕਮੈਂਟ ਤੇ ਲਾਈਕ ਕਰਕੇ ਬਹੁਤ ਪਿਆਰ ਦੇ ਰਹੇ ਹਨ ।

0 Comments
0

You may also like