ਗਾਇਕ ਨਿਰਮਲ ਸਿੱਧੂ ਬਣੇ ਦਾਦਾ, ਘਰ ਆਈ ਨੰਨ੍ਹੀ ਪਰੀ ਦਾ ਇਸ ਤਰ੍ਹਾਂ ਕੀਤਾ ਸਵਾਗਤ,ਦੇਖੋ ਵੀਡੀਓ

written by Lajwinder kaur | July 12, 2022

Singer Nirmal Sidhu becomes grandfather: ਲਓ ਜੀ ਪੰਜਾਬੀ ਮਿਊਜ਼ਿਕ ਜਗਤ ਤੋਂ ਗੁੱਡ ਨਿਊਜ਼ ਸਾਹਮਣੇ ਆਈ ਹੈ। ਜੀ ਹਾਂ ਦਿੱਗਜ ਗਾਇਕ ਨਿਰਮਲ ਸਿੱਧੂ ਦੀ ਤਰੱਕੀ ਹੋ ਗਈ ਹੈ। ਉਹ ਹੁਣ ਦਾਦਾ ਬਣ ਗਏ ਨੇ। ਜਿਸ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਸੱਤਵੇਂ ਆਸਮਾਨ ਉੱਤੇ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ।

ਹੋਰ ਪੜ੍ਹੋ : ਰਾਖੀ ਸਾਵੰਤ ਨੇ ਖੁਦ ਮੀਂਹ ‘ਚ ਭਿੱਜ ਕੇ ਬਜ਼ੁਰਗ ਜੋੜੇ ਲਈ ਲੱਭਿਆ ਆਟੋਰਿਕਸ਼ਾ, ਅਦਾਕਾਰਾ ਦੀ ਦਰਿਆਦਿਲੀ ਦੇਖਕੇ ਪ੍ਰਸ਼ੰਸਕ ਕਰ ਰਹੇ ਨੇ ਤਾਰੀਫ

grandfather nirmal sidhu

ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਨਿਰਮਲ ਸਿੱਧੂ ਦਾਦਾ ਬਣ ਗਏ ਨੇ। ਉਨ੍ਹਾਂ ਦੇ ਘਰ ਨੰਨ੍ਹੀ ਪਰੀ ਆਈ ਹੈ। ਉਨ੍ਹਾਂ ਦੇ ਵੱਡੇ ਪੱਤਰ ਤੇ ਨੂੰਹ ਪਹਿਲੀ ਵਾਰ ਮਾਪੇ ਬਣੇ ਨੇ। ਨੂੰਹ ਤਾਜ ਸਿੱਧੂ ਨੇ ਧੀ ਨੂੰ ਜਨਮ ਦਿੱਤਾ ਹੈ। ਇਹ ਜਾਣਕਾਰੀ ਖੁਦ ਨਿਰਮਲ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਦਿੱਤੀ ਹੈ।

singer niraml sidhu become dada

ਉਨ੍ਹਾਂ ਨੇ ਇੱਕ ਪਿਆਰੀ  ਜਿਹੀ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਪਰਿਵਾਰ ਵਾਲੇ ਇਸ ਨੰਨ੍ਹੀ ਪਰੀ ਦਾ ਘਰ 'ਚ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਉਨ੍ਹਾਂ ਨੇ ਮੇਰੇ ਘਰ ਆਈ ਨੰਨ੍ਹੀ ਪਰੀ ਗੀਤ ਦੇ ਨਾਲ ਆਪਲੋਡ ਕੀਤੀ ਹੈ। ਪ੍ਰਸ਼ੰਸਕ ਕਮੈਂਟ ਕਰਕੇ ਨਿਰਮਲ ਸਿੱਧੂ ਅਤੇ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ।

singer niraml sidhu with family

ਦੱਸ ਦਈਏ ਨਵ ਸਿੱਧੂ ਦਾ ਵਿਆਹ ਸਾਲ 2017 ‘ਚ ਤਾਜ ਸਿੱਧੂ ਨਾਲ ਹੋਇਆ ਸੀ। ਇਸ ਵਿਆਹ ਚ ਪੰਜਾਬੀ ਮਿਊਜ਼ਿਕ ਜਗਤ ਦੇ ਕਈ ਨਾਮੀ ਗਾਇਕ ਸ਼ਾਮਿਲ ਹੋਏ ਸਨ। ਦੱਸ ਦਈਏ ਨਿਰਮਲ ਸਿੱਧੂ ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਨੇ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਦਿੱਤੇ ਨੇ ।

ਇਸ ਤੋਂ ਇਲਾਵਾ ਉਹ ਹਰਭਜਨ ਮਾਨ, ਸਾਬਰ ਕੋਟੀ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਗੁਰਦਾਸ ਮਾਨ, ਲਾਭ ਜੰਜੂਆ, ਜਸਬੀਰ ਜੱਸੀ, ਵਰਗੇ ਕਈ ਗਾਇਕਾਂ ਦੇ ਗੀਤ ‘ਚ ਆਪਣੇ ਮਿਊਜ਼ਿਕ ਦੇ ਨਾਲ ਚਾਰ ਚੰਨ ਲਗਾ ਚੁੱਕੇ ਨੇ। ਦੱਸ ਦਈਏ ਨਿਰਮਲ ਸਿੱਧੂ ਦੇ ਪੁੱਤਰ ਵੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਹਨ।

You may also like