ਗਾਇਕ ਨਿਰਮਲ ਸਿੱਧੂ ਬਣਨ ਵਾਲੇ ਨੇ ਦਾਦਾ, ਆਪਣੇ ਨੂੰਹ-ਪੁੱਤ ਤੇ ਹੋਣ ਵਾਲੇ ਬੱਚੇ ਲਈ ਮੰਗੀਆਂ ਦੁਆਵਾਂ

written by Lajwinder kaur | December 28, 2021

ਲਓ ਜੀ ਪੰਜਾਬੀ ਮਿਊਜ਼ਿਕ ਜਗਤ ਤੋਂ ਬਹੁਤ ਜਲਦ ਗੁੱਡ ਨਿਊਜ਼ ਆਉਣ ਵਾਲੀ ਹੈ। ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਨਿਰਮਲ ਸਿੱਧੂ Nirmal Sidhu ਦੀ ਤਰੱਕੀ ਹੋਣ ਵਾਲੀ ਹੈ। ਜੀ ਹਾਂ ਉਹ ਦਾਦਾ ਬਣਨ (grandfather)ਵਾਲੇ ਨੇ। ਇਹ ਜਾਣਕਾਰੀ ਖੁਦ ਨਿਰਮਲ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਦਿੱਤੀ ਹੈ।

ਹੋਰ ਪੜ੍ਹੋ :  ਦੇਬੀ ਮਖਸੂਸਪੁਰੀ ਨੇ ‘ਰੱਬਾ ਮਿਹਰ ਕਰ’ ਦੇ ਨਾਲ ਪਰਮਾਤਮਾ ਅੱਗੇ ਹੱਥ ਜੋੜ ਕੇ ਕੀਤੀ ਅਰਦਾਸ, ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਇਹ ਵੀਡੀਓ

inside image of nirmal sidhu with family

ਉਨ੍ਹਾਂ ਦੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੱਡੇ ਪੁੱਤਰ ਨਵ ਸਿੱਧੂ ਤੇ ਨੂੰਹ ਰਾਣੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ। ਤਸਵੀਰ ‘ਚ ਤਾਜ ਸਿੱਧੂ ਬੇਬੀ ਬੰਪ ਦੇ ਨਾਲ ਨਜ਼ਰ ਆ ਰਹੀ ਹੈ। ਜਿਸ ਤੋਂ ਬਆਦ ਕਲਾਕਾਰ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਸਿੱਧੂ ਪਰਿਵਾਰ ਨੂੰ ਵਧਾਈਆਂ ਅਤੇ ਆਉਣ ਵਾਲੇ ਬੱਚੇ ਨੂੰ ਦੁਆਵਾਂ ਦੇ ਰਹੇ ਹਨ।

ਹੋਰ ਪੜ੍ਹੋ :ਅਫਰੀਕਾ ਦੇ ਇਸ ਡਾਂਸਰ ਨੇ ਬਣਾਇਆ ਗੁਰੂ ਰੰਧਾਵਾ ਦੇ ਨਵੇਂ ਗੀਤ ‘DANCE MERI RANI’ ਤੇ ਬਣਾਇਆ ਸ਼ਾਨਦਾਰ ਵੀਡੀਓ, ਗੁਰੂ ਰੰਧਾਵਾ ਨੇ ਸਾਂਝਾ ਕੀਤਾ ਇਹ ਵੀਡੀਓ

nav sidhu and taj sidhu wedding pic

ਦੱਸ ਦਈਏ ਨਿਰਮਲ ਸਿੱਧੂ ਦੇ ਪੁੱਤਰ ਨਵ ਸਿੱਧੂ ਜੋ ਕਿ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਨੇ । ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ਗਲਤੀ, ਲੰਡਨ ਫੋਨ, ਸਾਜਨਾ, ਵਿਆਹ, ਕੱਲੀ ਕਿਤੇ ਟੱਕਰੇਂ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਵਿਆਹ ਗੀਤ ਨਵ ਸਿੱਧੂ ਆਪਣੀ ਪਤਨੀ ਤਾਜ ਸਿੱਧੂ ਦੇ ਨਾਲ ਨਜ਼ਰ ਆਏ ਸੀ। ਦੱਸ ਦਈਏ ਦੋਵਾਂ ਦਾ ਵਿਆਹ ਸਾਲ 2017 ‘ਚ ਹੋਇਆ ਸੀ। ਇਸ ਵਿਆਹ ‘ਚ ਪੰਜਾਬੀ ਮਿਊਜ਼ਿਕ ਜਗਤ ਦੇ ਕਈ ਨਾਮੀ ਗਾਇਕ ਸ਼ਾਮਿਲ ਹੋਏ ਸੀ। ਜੇ ਗੱਲ ਕਰੀਏ ਨਿਰਮਲ ਸਿੱਧੂ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਦਿੱਤੇ ਨੇ । ਇਸ ਤੋਂ ਇਲਾਵਾ ਉਹ ਹਰਭਜਨ ਮਾਨ, ਸਾਬਰ ਕੋਟੀ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਗੁਰਦਾਸ ਮਾਨ, ਲਾਭ ਜੰਜੂਆ, ਜਸਬੀਰ ਜੱਸੀ, ਵਰਗੇ ਕਈ ਗਾਇਕਾਂ ਦੇ ਗੀਤ ‘ਚ ਆਪਣੇ  ਮਿਊਜ਼ਿਕ ਦੇ ਨਾਲ ਚਾਰ ਚੰਨ ਲਗਾ ਚੁੱਕੇ ਨੇ ।

You may also like