
ਪੀਟੀਸੀ ਰਿਕਾਰਡਜ਼ ਵੱਲੋਂ ਗਾਇਕ ਪਾਰਸ ਮਨੀ ਦੀ ਆਵਾਜ਼ ‘ਚ ਗੀਤ '26 ਜਨਵਰੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਤਾਰੀ ਜੌਹਲ ਅਤੇ ਦੀਪ ਧਾਲੀਵਾਲ ਨੇ ਲਿਖੇ ਹਨ। ਜਦੋਂਕਿ ਮਿਊਜ਼ਿਕ ਸੁਖਬੀਰ ਰੰਧਾਵਾ ਨੇ ਦਿੱਤਾ ਹੈ ।ਇਸ ਗੀਤ ‘ਚ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਗੱਲ ਕੀਤੀ ਗਈ ਹੈ ਜੋ ਪਿਛਲੇ 51 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨਾ ਦੇ ਰਹੇ ਹਨ ।
ਪਰ ਸਰਕਾਰ ਵੱਲੋਂ ਇਨ੍ਹਾਂ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਹੈ । ਜਿਸ ਤੋਂ ਬਾਅਦ ਕਿਸਾਨਾਂ ਨੇ 26 ਜਨਵਰੀ ਨੂੰ ਟ੍ਰੈਕਟਰ ਮਾਰਚ ਕੱਢਣ ਜਾ ਰਹੇ ਹਨ । ਜਿਸ ‘ਚ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾਵੇਗਾ ।
ਹੋਰ ਪੜ੍ਹੋ : ਕਿਸਾਨਾਂ ਖਿਲਾਫ ਬੋਲਣ ਵਾਲੀ ਹੇਮਾ ਮਾਲਿਨੀ ਨੂੰ ਕਿਸਾਨਾਂ ਨੇ ਲਿਖੀ ਖੁੱਲ੍ਹੀ ਚਿੱਠੀ, ਕਿਹਾ ‘ਹੇਮਾ ਮਾਲਿਨੀ ਪੰਜਾਬ ਆ ਕੇ ਸਮਝਾਵੇ ਖੇਤੀ ਕਾਨੂੰਨ’
ਇਸ ਦੇ ਨਾਲ ਹੀ ਗੀਤ ‘ਚ ਖੇਤੀ ਕਾਨੂੰਨਾਂ ਦੇ ਤਹਿਤ ਹੋਣ ਵਾਲੀ ਖੇਤੀ ਦੇ ਬਾਰੇ ਵੀ ਦੱਸਿਆ ਗਿਆ ਹੈ ਕਿ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਲਿਆ ਕੇ ਕਿਸਾਨਾਂ ਦੀ ਫਸਲ ਉਨ੍ਹਾਂ ਨੂੰ ਹੀ ਮਹਿੰਗੇ ਭਾਅ ‘ਤੇ ਖਰੀਦਣ ਲਈ ਮਜਬੂਰ ਕਰਨਗੇ ।
ਇਸ ਗੀਤ ਨੁੰ ਸਰੋੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।