
ਪਰਵੀਨ ਭਾਰਟਾ (Parveen Bharta) ਨੂੰ ਕਿਸੇ ਪਛਾਣ ਦੀ ਲੋੜ ਨਹੀਂ ਉਸ ਨੇ ਪੰਜਾਬੀ ਇੰਡਸਟਰੀ ਨੂੰ ਅਜਿਹੇ ਹਿੱਟ ਗੀਤ ਦਿੱਤੇ ਹਨ । ਜੋ ਅੱਜ ਵੀ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ । ਗਾਇਕਾ ਨੇ ਮਿਊਜ਼ਿਕ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ । ਇਸੇ ਮਿਹਨਤ ਦੀ ਬਦੌਲਤ ਹੀ ਉੇਹ ਆਪਣਾ ਨਾਮ ਪੰਜਾਬੀ ਇੰਡਸਟਰੀ ‘ਚ ਸਥਾਪਿਤ ਕਰਨ ‘ਚ ਕਾਮਯਾਬ ਹੋਈ ।

ਹੋਰ ਪੜ੍ਹੋ : ਗਾਇਕਾ ਪਰਵੀਨ ਭਾਰਟਾ ਨੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕ ਵੀ ਦੇ ਰਹੇ ਗਾਇਕਾ ਨੂੰ ਵਧਾਈ
ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ ਨਾਲ ਉਹ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਬੈਲੇਂਸ ਬਣਾ ਕੇ ਚੱਲਦੇ ਹਨ । ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਪਤੀ ਸ਼ਰਨ ਤੋਂ ਇਲਾਵਾ ਉਨ੍ਹਾਂ ਦਾ ਇੱਕ ਬੇਟਾ ਹੈ ਅਤੇ ਇੱਕ ਧੀ । ਜਿਸ ਦਾ ਇੱਕ ਵੀਡੀਓ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ਮੇਰਾ ਪਰਿਵਾਰ, ਮੇਰਾ ਸੰਸਾਰ ।

ਹੋਰ ਪੜ੍ਹੋ : ਗਾਇਕਾ ਪਰਵੀਨ ਭਾਰਟਾ ਦੀ ਆਵਾਜ਼ ‘ਚ ਧਾਰਮਿਕ ਗੀਤ ‘ਰੰਗ ਨਾਮ ਦਾ ਚੜਿਆ’ ਰਿਲੀਜ਼
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪਰਵੀਨ ਭਾਰਟਾ ਦੇ ਕਿਊਟ ਜਿਹੇ ਬੱਚੇ ਵੀ ਨਜ਼ਰ ਆ ਰਹੇ ਹਨ । ਪਰਵੀਨ ਭਾਰਟਾ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਪਰਿਵਾਰ ਤੋਂ ਹੀ ਮਿਲੀ ਸੀ । ਉਨ੍ਹਾਂ ਦੇ ਪਿਤਾ ਜੀ ਨੂੰ ਗਾਉਣ ਦਾ ਸ਼ੌਂਕ ਸੀ, ਜਿਸ ਤੋਂ ਬਾਅਦ ਪਰਵੀਨ ਭਾਰਟਾ ਨੂੰ ਵੀ ਗਾਉਣ ਦੀ ਚੇਟਕ ਲੱਗੀ ।

ਇਸ ਤੋਂ ਬਾਅਦ ਉਨ੍ਹਾਂ ਨੇ ਵੀ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ । ਪਰ ਗਾਇਕਾ ਦੇ ਚਾਚਾ ਜੀ ਨਹੀਂ ਸਨ ਚਾਹੁੰਦੇ ਕਿ ਉਹ ਗਾਇਕਾ ਬਣਨ । ਪਰ ਪਰਵੀਨ ਭਾਰਟਾ ਚਾਚਾ ਜੀ ਦੇ ਵਿਰੋਧ ਦੇ ਬਾਵਜੂਦ ਆਪਣੇ ਇਸ ਸ਼ੌਂਕ ਨੂੰ ਆਪਣਾ ਪ੍ਰੋਫੈਸ਼ਨ ਬਨਾਉਣ ‘ਚ ਕਾਮਯਾਬ ਰਹੇ । ਹਾਲਾਂਕਿ ਇਸ ਦੇ ਕਾਰਨ ਉਨ੍ਹਾਂ ਦੇ ਚਾਚਾ ਜੀ ਨੇ ਕਈ ਸਾਲ ਤੱਕ ਉਨ੍ਹਾਂ ਦੇ ਨਾਲ ਬੋਲਚਾਲ ਵੀ ਬੰਦ ਰੱਖੀ ਸੀ ।
View this post on Instagram