ਪੰਜਾਬੀ ਇੰਡਸਟਰੀ ਵਿੱਚ ਨਾਂਅ ਬਨਾਉਣ ਲਈ ਗਾਇਕ ਪ੍ਰਭ ਗਿੱਲ ਨੇ ਕੀਤਾ ਇਹ ਕੰਮ ..!

written by Rupinder Kaler | September 17, 2021

ਗਾਇਕ ਪ੍ਰਭ ਗਿੱਲ (Prabh Gill ) ਨੇ ਆਪਣੇ ਗੀਤਾਂ ਤੇ ਅਦਾਕਾਰੀ ਨਾਲ ਹਰ ਇੱਕ ਦੇ ਦਿਲ ਵਿੱਚ ਜਗ੍ਹਾ ਬਣਾਈ ਹੈ । ਇਸ ਮੁਕਾਮ ਨੂੰ ਹਾਸਲ ਕਰਨ ਲਈ ਪ੍ਰਭ ਗਿੱਲ ਨੇ ਲੰਮਾਂ ਸੰਘਰਸ਼ ਕੀਤਾ ਹੈ । ਇੱਕ ਇੰਟਰਵਿਊ ਵਿੱਚ ਪ੍ਰਭ ਗਿੱਲ (Prabh Gill ) ਨੇ ਦੱਸਿਆ ਕਿ ਸੰਗੀਤ ਦੇ ਗੁਰ ਸਿੱਖਣ ਲਈ ਕਈ ਗਾਇਕਾ ਨਾਲ ਕੰਮ ਕੀਤਾ । ਪ੍ਰਭ ਗਿੱਲ ਨੇ Diljit Dosanjh ਨਾਲ ਲਗਭਗ ਛੇ ਸਾਲ ਕੋਰਸ ਗਾਇਆ ।

prabh gill with yaar anumulle returns Pic Courtesy: Instagram

ਹੋਰ ਪੜ੍ਹੋ :

ਕਰੀਨਾ ਕਪੂਰ ਖ਼ਾਨ ਸਮੁੰਦਰ ਕਿਨਾਰੇ ਮਸਤੀ ਕਰਦੀ ਆਈ ਨਜ਼ਰ, ਵੇਖੋ ਤਸਵੀਰਾਂ

Prabh Gill Pic Courtesy: Instagram

ਇਹਨਾਂ ਛੇ ਸਾਲਾਂ ਵਿੱਚ ਉਹਨਾਂ ਨੇ ਪੰਜਾਬੀ ਗਾਇਕੀ ਬਾਰੇ ਬਹੁਤ ਕੁਝ ਸਿੱਖਿਆ ਪ੍ਰਭ ਨੇ ਦੱਸਿਆ ਕਿ ਇਹ ਨੌਕਰੀ ਉਹਨਾਂ ਲਈ ਗਾਇਕੀ ਦੀ ਪੜ੍ਹਾਈ ਕਰਨ ਵਾਂਗ ਸੀ । ਜਿਸ ਲਈ ਉਸ ਨੂੰ 300 ਰੁਪਏ ਮਿਹਨਤਾਨਾ ਵੀ ਮਿਲਦਾ ਸੀ । ਬਾਅਦ ਵਿੱਚ ਇਸ ਨੌਕਰੀ ਦੌਰਾਨ 700 ਰੁਪਏ ਤੇ ਫਿਰ 1000ਰੁਪਏ ਮਿਲਣ ਲੱਗੇ ਸਨ । ਪ੍ਰਭ ਗਿੱਲ (Prabh Gill ) ਨੇ ਦੱਸਿਆ ਕਿ ਉਹ ਆਪਣੇ ਪਿਤਾ ਕਰਕੇ ਦਿਲਜੀਤ ਦੇ ਸੰਪਰਕ ਵਿੱਚ ਆਇਆ ਸੀ ।

Pic Courtesy: Instagram

ਉਹਨਾਂ (Prabh Gill ) ਦੇ ਪਿਤਾ ਨੇ ਹੀ ਦਿਲਜੀਤ ਨਾਲ ਉਹਨਾਂ ਦੇ ਕੰਮ ਦੀ ਗੱਲ ਕੀਤੀ ਸੀ, ਤੇ ਬਾਅਦ ਵਿੱਚ ਦਿਲਜੀਤ ਨੇ ਉਹਨਾਂ ਨੂੰ ਆਪਣੇ ਹਰ ਅਖਾੜੇ ਵਿੱਚ ਉਹਨਾਂ ਨੂੰ ਆਪਣੇ ਨਾਲ ਰੱਖਿਆ । ਪ੍ਰਭ ਗਿੱਲ ਨੇ ਦੱਸਿਆ ਕਿ ਦਿਲਜੀਤ ਨਾਲ ਕੋਰਸ ਗਾਉਣ ਲਈ ਉਸ ਨੂੰ ਜੋ ਵੀ ਮਿਹਨਤਾਨਾ ਮਿਲਦਾ ਉਹ ਆਪਣੇ ਪਰਿਵਾਰ ਤੇ ਖਰਚ ਕਰਦਾ ਸੀ ।

0 Comments
0

You may also like