ਪ੍ਰਭ ਗਿੱਲ ਨੇ ਮਾਪਿਆਂ ਨੂੰ ਦਿੱਤਾ ਇਹ ਖ਼ਾਸ ਤੋਹਫਾ, ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇ ਰਹੇ ਵਧਾਈਆਂ

written by Lajwinder kaur | May 19, 2021

ਮਾਪੇ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਦੇ ਲਈ ਬਹੁਤ ਮਹਿਨਤ ਕਰਦੇ ਨੇ। ਜਦੋਂ ਬੱਚੇ ਵੱਡੇ ਹੋ ਕੇ ਆਪਣੇ ਪੈਰਾਂ ‘ਤੇ ਖੜ੍ਹੇ ਹੋ ਜਾਂਦੇ ਨੇ ਤਾਂ ਉਹ ਆਪਣੇ ਮਾਪਿਆਂ ਨੂੰ ਖੁਸ਼ੀਆਂ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਨੇ। ਅਜਿਹੀ ਇੱਕ ਖੁਸ਼ੀ ਗਾਇਕ ਪ੍ਰਭ ਗਿੱਲ ਨੇ ਆਪਣੇ ਮਾਪਿਆਂ ਨੂੰ ਦਿੱਤੀ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਨਵੀਂ ਗੱਡੀ ਗਿਫਟ ਕੀਤੀ ਹੈ।

inside image of prabh gill image source- instagram
ਹੋਰ ਪੜ੍ਹੋ : ਜਸਵਿੰਦਰ ਭੱਲਾ ਦੇ ਘਰ ਆਏ ਮਹਿਮਾਨ, ਆਪਣੇ ਹਾਸਿਆਂ ਦੇ ਪੰਚ ਨਾਲ ਕੀਤੀ ਮਹਿਮਾਨ ਨਵਾਜ਼ੀ, ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਇਹ ਵੀਡੀਓ
prabh gill gifted his parents mahindera thar ਉਨ੍ਹਾਂ ਨੇ ਆਪਣੇ ਟਵਿੱਟਰ ਉੱਤੇ ਆਪਣੇ ਮਾਪਿਆਂ ਦੀ ਤਸਵੀਰ ਸਾਂਝੀ ਕੀਤੀ ਹੈ ਤੇ ਨਾਲ ਹੀ ਕੈਪਸ਼ਨ 'ਚ ਲਿਖਿਆ ਹੈ- #Thankyou #Waheguru Folded hands  #newride #mahindrathar ✌🏼। ਪ੍ਰਭ ਗਿੱਲ ਨੇ ਨਵੀਂ ਮਹਿੰਦਰਾ ਦੀ ਥਾਰ ਗਿਫਟ ਕੀਤੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ।
singer prabh gill with best friends image source- instagram
ਜੇ ਗੱਲ ਕਰੀਏ ਪ੍ਰਭ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਤਾਰਿਆਂ ਦੇ ਦੇਸ਼, ਇੱਕ ਰੀਝ, ਬੱਚਾ, ਮੇਰੇ ਕੋਲ, ਜਾਨ, ਪਹਿਲੀ ਵਾਰ, ਤਮੰਨਾ,ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਚ ਵੀ ਗੀਤ ਗਾ ਚੁੱਕੇ ਨੇ। ਉਨ੍ਹਾਂ ਨੇ ‘ਯਾਰ ਅਣਮੁੱਲੇ ਰਿਟਰਨਜ਼’ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਆਗਾਜ਼ ਕਰਨਾ ਸੀ। ਪਰ ਕੋਰੋਨਾ ਦੀ ਮਾਰ ਇਸ ਫ਼ਿਲਮ ਨੂੰ ਝੱਲਣੀ ਪਈ ਤੇ ਇਹ ਫ਼ਿਲਮ ਰਿਲੀਜ਼ ਨਹੀਂ ਹੋ ਪਾਈ।  

0 Comments
0

You may also like