ਕੁਦਰਤੀ ਨਜ਼ਾਰਿਆਂ ਦਾ ਅਨੰਦ ਲੈਂਦੇ ਨਜ਼ਰ ਆ ਰਹੇ ਨੇ ਗਾਇਕ ਪ੍ਰਭ ਗਿੱਲ, ਦੇਖੋ ਵੀਡੀਓ

written by Lajwinder kaur | July 14, 2021

ਪੰਜਾਬੀ ਮਿਊਜ਼ਿਕ ਜਗਤ ਦੇ ਮਸ਼ਹੂਰ ਗਾਇਕ ਪ੍ਰਭ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਇੱਕ ਪਿਆਰਾ ਜਿਹਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੇ ਸੁਪਰ ਹਿੱਟ ਗੀਤ ‘ਰੂਹ ਦੇ ਰੁੱਖ’ ਗਾਉਂਦੇ ਹੋਏ ਨਜ਼ਰ ਆ ਰਹੇ ਨੇ।

prabh gill shared behind da sceen video with fans Image Source: Instagram
ਹੋਰ ਪੜ੍ਹੋ : ਦਿਆ ਮਿਰਜ਼ਾ ਵੀ ਬਣੀ ਮਾਂ, ਘਰ ਆਇਆ ਨੰਨ੍ਹਾ ਮਹਿਮਾਨ, ਐਮਰਜੈਂਸੀ ‘ਚ ਹੋਈ ਡਿਲੀਵਰੀ
ਹੋਰ ਪੜ੍ਹੋ : ਆਪਣੇ ਨੰਨ੍ਹੇ ਫੈਨਜ਼ ਨੂੰ ਜੱਫੀ ਪਾ ਕੇ ਮਿਲੇ ਗਾਇਕ ਦਿਲਜੀਤ ਦੋਸਾਂਝ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਇਹ ਪੁਰਾਣਾ ਵੀਡੀਓ
inside image of prabh gill shared his cute video with fans Image Source: Instagram
ਇਸ ਵੀਡੀਓ ‘ਚ ਉਨ੍ਹਾਂ ਦੇ ਆਲੇ-ਦੁਆਲੇ ਕੁਦਰਤੀ ਨਜ਼ਾਰੇ ਦੇਖਣ ਵਾਲੇ ਨੇ, ਜੋ ਕਿ ਇਸ ਵੀਡੀਓ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾ ਰਹੇ ਨੇ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ‘ਮੈਨੂੰ ਇਹ ਗੀਤ ਬਹੁਤ ਪਸੰਦ ਏ #roohderukh’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਗੀਤ ਦੀ ਤਾਰੀਫ ਕਰ ਰਹੇ ਨੇ।
singer prabh gill shared his cute images from kashmir Image Source: Instagram
ਜੇ ਗੱਲ ਕਰੀਏ ਪ੍ਰਭ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਰੋਮਾਂਟਿਕ ਗੀਤਾਂ ਦੇ ਬਾਦਸ਼ਾਹ ਨੇ। ਉਨ੍ਹਾਂ ਜ਼ਿਆਦਾਤਰ ਗੀਤ ਪਿਆਰ ਮੁਹੱਬਤ ਵਾਲੇ ਹੀ ਹੁੰਦੇ ਨੇ। ਗਾਇਕੀ ਦੇ ਨਾਲ ਉਹ ਬਹੁਤ ਜਲਦ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰਦੇ ਹੋਏ ਨਜ਼ਰ ਆਉਣਗੇ। ਉਹ ‘ਯਾਰ ਅਣਮੁੱਲੇ ਰਿਟਰਨਜ਼’ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਨਜ਼ਰ ਆਉਣਗੇ ।  
 
View this post on Instagram
 

A post shared by Prabh Gill (@prabhgillmusic)

0 Comments
0

You may also like