ਅਨਾਥ ਬੱਚਿਆਂ ਦੇ ਚਿਹਰੇ ਗਾਇਕ ਪ੍ਰੀਤ ਹਰਪਾਲ ਨੂੰ ਵੇਖ ਕੇ ਖਿੜੇ,ਪ੍ਰੀਤ ਹਰਪਾਲ ਨੇ ਸਾਂਝਾ ਕੀਤਾ ਵੀਡੀਓ

Written by  Shaminder   |  November 05th 2019 10:31 AM  |  Updated: November 05th 2019 10:31 AM

ਅਨਾਥ ਬੱਚਿਆਂ ਦੇ ਚਿਹਰੇ ਗਾਇਕ ਪ੍ਰੀਤ ਹਰਪਾਲ ਨੂੰ ਵੇਖ ਕੇ ਖਿੜੇ,ਪ੍ਰੀਤ ਹਰਪਾਲ ਨੇ ਸਾਂਝਾ ਕੀਤਾ ਵੀਡੀਓ

ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਕਿਸੇ ਅਨਾਥ ਆਸ਼ਰਮ ਦੇ ਬੱਚਿਆਂ ਨਾਲ ਨਜ਼ਰ ਆ ਰਹੇ ਨੇ । ਇਹ ਵੀਡੀਓ ਪੁਰਾਣਾ ਹੈ । ਜਿਸ 'ਚ ਉਹ ਬੱਚਿਆਂ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਇਨਾਂ ਅਨਾਥ ਬੱਚਿਆਂ 'ਚ ਜਾ ਕੇ ਹਮੇਸ਼ਾ ਸਕੂਨ ਮਿਲਦਾ ਹੈ।

ਹੋਰ ਵੇਖੋ:‘ਕਾਲਜ’ ਵਾਲੇ ਪਿਆਰ ਦੇ ਅਹਿਸਾਸ ਨਾਲ ਭਰਿਆ ਪ੍ਰੀਤ ਹਰਪਾਲ ਦਾ ਨਵਾਂ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

https://www.instagram.com/p/B4cdhO2ARbk/

ਰੱਬ ਸਭ ਦੇ ਸੁਫ਼ਨੇ ਪੂਰੇ ਕਰੇ,ਲਵ ਯੂ ਬਾਬਾ ਜੀ,ਪਿਛਲੇ ਸਾਲ ਦਾ ਵੀਡੀਓ। ਇਹ ਵੀਡੀਓ ਸ਼ਾਇਦ ਪਿਛਲੇ ਸਾਲ ਦਾ ਹੈ । ਦੱਸ ਦਈਏ ਕਿ ਪ੍ਰੀਤ ਹਰਪਾਲ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਨੇ ਅਤੇ ਉਹ ਵਧੀਆ ਗਾਇਕ ਹੋਣ ਦੇ ਨਾਲ-ਨਾਲ ਵਧੀਆ ਲੇਖਣੀ ਦੇ ਵੀ ਮਾਲਕ ਹਨ ।

https://www.instagram.com/p/B3yby1KAs-9/

ਪ੍ਰੀਤ ਹਰਪਾਲ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਹਰੇਕ ਤਰ੍ਹਾਂ ਦੇ ਗੀਤ ਗਾਏ ਹਨ ਭਾਵੇਂ ਉਹ ਬੀਟ ਸੌਂਗ ਹੋਣ ਜਾਂ ਫਿਰ ਸੈਡ ਹਰ ਤਰ੍ਹਾਂ ਦੇ ਗੀਤ ਉਨ੍ਹਾਂ ਨੇ ਗਾਏ ਹਨ । ਉਹ ਜ਼ਮੀਨ ਨਾਲ ਜੁੜੇ ਹੋਏ ਕਲਾਕਾਰ ਹਨ ਅਤੇ ਪਿਛਲੇ ਦਿਨੀਂ ਹੀ ਉਨ੍ਹਾਂ ਨੇ ਆਪਣੇ ਪਿੰਡ ਦੀਆਂ ਕੁਝ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਸਨ ਜਿਸ 'ਚ ਉਹ ਪਿੰਡ ਦੇ ਲੋਕਾਂ ਨਾਲ ਮੁਲਾਕਾਤ ਕਰਦੇ ਨਜ਼ਰ ਆਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network