ਬਾਲੀਵੁੱਡ ਨੂੰ ਕਈ ਹਿੱਟ ਗੀਤ ਦੇਣ ਵਾਲੀ ਗਾਇਕਾ ਪੁਸ਼ਪਾ ਪਗਧਰੇ ਆਰਥਿਕ ਤੰਗੀ ਦਾ ਕਰ ਰਹੀ ਸਾਹਮਣਾ, ਮਦਦ ਦੀ ਲਗਾਈ ਗੁਹਾਰ

written by Shaminder | August 12, 2021

ਬਾਲੀਵੁੱਡ ਨੂੰ ਕਈ ਹਿੱਟ ਗੀਤ ਦੇਣ ਵਾਲੀ ਗਾਇਕਾ ਪੁਸ਼ਪਾ ਪਗਧਰੇ (Pushpa Pagdhare) ਏਨੀਂ ਦਿਨੀਂ ਪਾਈ ਪਾਈ ਨੂੰ ਮੋਹਤਾਜ ਹੋ ਚੁੱਕੀ ਹੈ । ਗਾਇਕਾ ਏਨੀਂ ਦਿਨੀਂ ਮੁੰਬਈ ਦੇ ਮਾਹਿਮ ‘ਚ ਕਿਰਾਏ ਦੇ ਘਰ ‘ਚ ਰਹਿ ਰਹੀ ਹੈ । ਖ਼ਬਰਾਂ ਮੁਤਾਬਕ ਪੁਸ਼ਪਾ ਪਗਧਰੇ (Pushpa Pagdhare) ਦਾ ਕਹਿਣਾ ਹੈ ਕਿ ਉਸ ਦੇ ਕੁਝ ਰਿਸ਼ਤੇਦਾਰ ਹਨ ਜੋ ਲੋੜ ਪੈਣ ‘ਤੇ ਉਨ੍ਹਾਂ ਦੀ ਮਦਦ ਕਰਦੇ ਹਨ ।

Pushpa-pagdhare,-min Image From Google

ਹੋਰ ਪੜ੍ਹੋ : ਸੁਨੀਲ ਸ਼ੈੱਟੀ ਦਾ ਬੇਟਾ ਅਹਾਨ ਸ਼ੈੱਟੀ ਗਰਲ ਫਰੈਂਡ ਨਾਲ ਮਨਾ ਰਿਹਾ ਹੈ ਛੁੱਟੀਆਂ, ਤਸਵੀਰਾਂ ਵਾਇਰਲ

ਉਸ ਦਾ ਕਹਿਣਾ ਹੈ ਕਿ ਉਸ ਨੂੰ ਉਸ ਦੇ ਗਾਣਿਆਂ ਦੀ ਰੌਆਲਿਟੀ ਤੱਕ ਨਹੀਂ ਮਿਲਦੀ, ਜਿਸ ਕਾਰਨ ਉਸ ਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਗਾਇਕਾ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਲੋਕਾਂ ‘ਤੇ ਨਿਰਭਰ ਹੈ । ਗਾਇਕਾ ਨੇ ਆਪਣੀ ਆਰਥਿਕ ਸਥਿਤੀ ਦਾ ਹਵਾਲਾ ਦਿੰਦੇ ਹੋਏ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ।

Pushpa,, -min Image From Google

ਗਾਇਕਾ ਨੂੰ ਤੇਰਾਂ ਸੌ ਦੇ ਕਰੀਬ ਪੈਨਸ਼ਨ ਮਿਲਦੀ ਹੈ, ਪਰ ਇਸ ਨਾਲ ਉਸ ਦਾ ਗੁਜ਼ਾਰਾ ਨਹੀਂ ਚੱਲਦਾ ਹੈ । ਦੱਸ ਦਈਏ ਕਿ ਕੋਰੋਨਾ ਵਾਇਰਸ ਨੇ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ । ਕਈ ਵੱਡੇ ਸਟਾਰ ਸੜਕ ‘ਤੇ ਆ ਗਏ ਹਨ ਅਤੇ ਕਈਆਂ ਦਾ ਇਲਾਜ ਦੀ ਕਮੀ ਕਾਰਨ ਦਿਹਾਂਤ ਵੀ ਹੋ ਗਿਆ । ਜਿਨ੍ਹਾਂ ‘ਚ ਅਨੁਪਮ ਸ਼ਿਆਮ ਵੀ ਸਨ ਜਿਨ੍ਹਾਂ ਨੂੰ ਆਰਿਥਕ ਮੰਦਹਾਲੀ ਦਾ ਸਾਹਮਣਾ ਕਰਨਾ ਪਿਆ ਸੀ । ਹਾਲਾਂਕਿ ਉਨ੍ਹਾਂ ਦੀ ਮਦਦ ਦੇ ਲਈ ਕਈ ਕਲਾਕਾਰ ਵੀ ਅੱਗੇ ਆਏ ਸਨ ।

 

0 Comments
0

You may also like