ਗਾਇਕ ਆਰ ਨੇਤ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ਰਿਲੀਜ਼

written by Shaminder | September 09, 2021

ਗਾਇਕ ਆਰ ਨੇਤ  (R Nait) ਅਤੇ ਗੁਰਲੇਜ ਅਖਤਰ  (Gurlej Akhtar) ਦਾ ਨਵਾਂ ਗੀਤ ‘ਗੁੰਡਿਆਂ ਦੀ ਗੱਡੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਆਰ ਨੇਤ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਮਿਕਸ ਸਿੰਘ ਨੇ । ਇਸ ਗੀਤ ਨੂੰ ਆਰ ਨੇਤ ਨੇ ਆਪਣੇ ਆਫੀਸ਼ੀਅਲ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

R Nait -min Image From R Nait Song

ਇਸ ਗੀਤ ‘ਚ ਇੱਕ ਨੌਜਵਾਨ ਦੀ ਜ਼ਿੰਦਗੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਸ ਦੇ ਨਾਲ ਜ਼ਿਆਦਤੀ ਹੁੰਦੀ ਹੈ । ਜਿਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਬਦਲ ਜਾਂਦਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਆਰ ਨੇਤ ਕਈ ਗੀਤ ਕੱਢ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

R Nait,, -min Image From R Nait Song

ਗੁਰਲੇਜ ਅਖਤਰ ਦੇ ਨਾਲ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਡਿਫਾਲਟਰ’ ਗੀਤ ਕਾਫੀ ਮਕਬੂਲ ਹੋਇਆ ਸੀ । ਗੁਰਲੇਜ ਅਖਤਰ ਨੇ ਇਸ ਤੋਂ ਇਲਾਵਾ ਆਰ ਨੇਤ ਦੇ ਨਾਲ ਹੋਰ ਵੀ ਕਈ ਗੀਤ ਗਾਏ ਹਨ । ਆਰ ਨੇਤ ਦਾ ਗੀਤ ਸਟ੍ਰਗਲਰ ਵੀ ਸਰੋਤਿਆਂ ‘ਚ ਕਾਫੀ ਮਕਬੂਲ ਹੋਇਆ ਸੀ ।

 

View this post on Instagram

 

A post shared by R Nait (@official_rnait)

ਆਰ ਨੇਤ ਦੇ ਜ਼ਿਆਦਾਤਰ ਉਨ੍ਹਾਂ ਦੀ ਜ਼ਿੰਦਗੀ ਤੋਂ ਹੀ ਪ੍ਰੇਰਿਤ ਹਨ । ਕਿਉਂਕਿ ਆਰ ਨੇਤ ਨੇ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਕਾਫੀ ਸੰਘਰਸ਼ ਕਰਨਾ ਪਿਆ ਅਤੇ ਇਸ ਦੌਰਾਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ ।

0 Comments
0

You may also like