
Singer R Nait news: ਪੰਜਾਬੀ ਗਾਇਕ ਆਰ ਨੇਤ ਜੋ ਕਿ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਅਜਿਹਾ ਕੁਝ ਸਾਂਝਾ ਕੀਤਾ ਹੈ ਜਿਸ ਉੱਤੇ ਫੈਨਜ਼ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ। ਆਓ ਜਾਣਦੇ ਹਾਂ ਅਜਿਹੀ ਕਿਹੜੀ ਖੁਸ਼ਖਬਰੀ ਹੈ।

ਹੋਰ ਪੜ੍ਹੋ : ਹੰਸਿਕਾ ਮੋਟਵਾਨੀ ਪ੍ਰੀ-ਵੈਡਿੰਗ ਪਾਰਟੀ ‘ਚ ਮੰਗੇਤਰ ਸੋਹੇਲ ਕਥੂਰੀਆ ਨਾਲ ਜੰਮ ਕੇ ਡਾਂਸ ਕਰਦੀ ਆਈ ਨਜ਼ਰ
ਆਰ ਨੇਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਆਉਣ ਵਾਲੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਗੀਤ ਦਾ ਟਾਈਟਲ ਬਹੁਤ ਹੀ ਦਿਲਚਸਪ ਹੈ ਅਤੇ ਪੋਸਟਰ ਵੀ । ਜੀ ਹਾਂ ਗਾਣੇ ਦਾ ਨਾਮ ਹੈ ਜਵਾਕ।

ਜੇ ਗੱਲ ਕਰੀਏ ਗਾਣੇ ਦੇ ਪੋਸਟਰ ਦੀ ਤਾਂ ਉਸ ਵਿੱਚ ਆਰ ਨੇਤ ਨੇ ਇੱਕ ਜਵਾਕ ਚੁੱਕਿਆ ਹੋਏ ਤੇ ਉਨ੍ਹਾਂ ਦੀ ਕੋ-ਸਟਾਰ ਨੇ ਵੀ ਖਿਡੌਣੇ ਵਾਲੇ ਭਾਲੂ ਨੂੰ ਚੁੱਕਿਆ ਹੈ। ਦਰਸ਼ਕਾਂ ਨੂੰ ਪੋਸਟਰ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਉਨ੍ਹਾਂ ਨੇ ਕੈਪਸ਼ਨ ਰਾਹੀਂ ਦੱਸਿਆ ਹੈ ਇਹ ਗੀਤ 7 ਦਸੰਬਰ ਨੂੰ ਰਿਲੀਜ਼ ਹੋਵੇਗਾ।

ਜੇ ਗੱਲ ਕਰੀਏ ਆਰ ਨੇਤ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਯੂ ਟਰਨ, ਡਿਫਾਲਟਰ, ਦੱਬਦਾ ਕਿੱਥੇ ਆ, ਨਾਨ, ਹਾਰਡ ਵਰਕ, ਸਟਗਰਲਰ, ਕਾਲੀ ਰੇਂਜ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ ।
View this post on Instagram