ਗਾਇਕ ਆਰ ਨੇਤ ਦਾ ਨਵਾਂ ਗੀਤ ‘ਛੱਲਾ’ ਰਿਲੀਜ਼

written by Shaminder | May 27, 2021

ਗਾਇਕ ਆਰ ਨੇਤ ਦਾ ਨਵਾਂ ਗੀਤ ‘ਛੱਲਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਇੱਕ ਕੁੜੀ ਦੇ ਪਿਆਰ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜਦੋਂ ਇਨਸਾਨ ਦੇ ਹਾਲਾਤ ਠੀਕ ਨਹੀਂ ਹੁੰਦੇ ਤਾਂ ਪਿਆਰ ਮੁਹੱਬਤ ਸਭ ਸਾਥ ਛੱਡ ਦਿੰਦੇ ਹਨ । ਪਰ ਜਦੋਂ ਇਨਸਾਨ ਦੇ ਹਾਲਾਤ ਸੁਧਰ ਜਾਂਦੇ ਹਨ ਤਾਂ ਉਹੀ ਲੋਕ ਨਜ਼ਦੀਕ ਤੋਂ ਨਜ਼ਦੀਕ ਆ ਜਾਂਦੇ ਹਨ ਅਤੇ ਆਪਣਾ ਪਿਆਰ ਵਿਖਾਉਂਦੇ ਹਨ । ਪਰ ਗਲਤੀਆਂ ਤੋਂ ਇਨਸਾਨ ਸਿੱਖਦਾ ਹੋਇਆ ਜਦੋਂ ਪ੍ਰਪੱਕ ਹੋ ਜਾਂਦਾ ਹੈ ਤਾਂ ਦੁਨੀਆਦਾਰੀ ਦੀ ਉਸ ਨੂੰ ਸਮਝ ਲੱਗ ਜਾਂਦੀ ਹੈ ।

R Nait Image From R Nait Song
ਹੋਰ ਪੜ੍ਹੋ : 14 ਜੂਨ ਨੂੰ ਹੈ ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਬਰਸੀ, ਬਰਸੀ ਤੋਂ ਪਹਿਲਾਂ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਕੀਤਾ ਵੱਡਾ ਐਲਾਨ  
R Nait Image From R Nait Song
ਗਾਇਕ ਆਰ ਨੇਤ ਇੱਕ ਤੋਂ ਬਾਅਦ ਇੱਕ ਨਵੇਂ ਗੀਤ ਲੈ ਕੇ ਆ  ਰਹੇ ਹਨ । ਉਨ੍ਹਾਂ ਦੇ ਨਵੇਂ ਗੀਤ ‘ਛੱਲਾ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਆਰ ਨੇਤ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਲਾਡੀ ਗਿੱਲ ਨੇ । R Nait ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਦੇ ਚੁੱਕੇ ਹਨ । ਉਨ੍ਹਾਂ ਦਾ ਹਾਲ ਹੀ ‘ਚ ਗੀ ਬਾਪੂ ਬੰਦਾ ਬੰਬ ਰਿਲੀਜ਼ ਹੋਇਆ ਹੈ ।
Challa song Image From R Nait Song
ਜਿਸ ਨੂੰ ਦਰਸ਼ਕਾਂ ਵੱਲੋਂ ਵੀ ਪਸੰਦ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹਨਾਂ ਦਾ ਨਵਾਂ ਗੀਤ ਛੱਲਾ ਵੀ ਦਰਸ਼ਕਾਂ ਨੂੰ ਪਸੰਦ ਆਏਗਾ । ਆਰ ਨੇਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਗੀਤ ਦੇ ਰਹੇ ਹਨ ਅਤੇ ਇੰਡਸਟਰੀ ‘ਚ ਥਾਂ ਬਨਾਉਣ ਲਈ ਉਨ੍ਹਾਂ ਨੂੰ ਕਰੜੀ ਮਸ਼ਕੱਤ ਕਰਨੀ ਪਈ ਹੈ ।

0 Comments
0

You may also like