Advertisment

ਗਾਇਕ ਐਬੀ ਦੀ ਮੌਤ ਤੋਂ ਬਾਅਦ ਡੂੰਘੇ ਸਦਮੇ ਵਿੱਚ ਹੈ ਉਸ ਦਾ ਸਾਥੀ ਗਾਇਕ ਰਬਾਬ, ਐਬੀ ਨਾਲ ਆਖਰੀ ਵੀਡੀਓ ਕੀਤੀ ਸਾਂਝੀ

author-image
By Rupinder Kaler
New Update
ਗਾਇਕ ਐਬੀ ਦੀ ਮੌਤ ਤੋਂ ਬਾਅਦ ਡੂੰਘੇ ਸਦਮੇ ਵਿੱਚ ਹੈ ਉਸ ਦਾ ਸਾਥੀ ਗਾਇਕ ਰਬਾਬ, ਐਬੀ ਨਾਲ ਆਖਰੀ ਵੀਡੀਓ ਕੀਤੀ ਸਾਂਝੀ
Advertisment
ਗਾਇਕ ਐਬੀ ਦੀ ਮੌਤ ਤੋਂ ਬਾਅਦ ਉਸ ਦਾ ਸਾਥੀ ਗਾਇਕ ਅਮਨ ਰਬਾਬ ਡੂੰਘੇ ਸਦਮੇ ਵਿੱਚ ਹੈ । ਰਬਾਬ ਨੇ ਐਬੀ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਆਪਣੇ ਫੇਸਬੁੱਕ ਪੇਜ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ । ਉਸ ਨੇ ਲਿਖਿਆ ਹੈ ਕਿ ‘Eh Likhan nu v Dil nhi karda k Abby hun nhi reha , tu saadi dowa bhaiya di jindagi ch khaas jagah rakhda c , Menu chadd par tu Aman nu 1 waar aavde Dil di gall kehnda ta sahi , tera kade saath nahi c chad de asi dowe , tu saada Aavda c’ ਇਸ ਦੇ ਨਾਲ ਹੀ ਰਬਾਬ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ । ਇਹ ਵੀਡੀਓ ਐਬੀ ਤੇ ਰਬਾਬ ਦਾ ਆਖਰੀ ਫੇਸਬੁੱਕ ਲਾਈਵ ਵੀਡੀਓ ਸੀ । ਰਬਾਬ ਵੱਲੋਂ ਸ਼ੇਅਰ ਕੀਤੀਆਂ ਦੋਹਾਂ ਪੋਸਟਾਂ ਤੋਂ ਸਾਫ ਹੁੰਦਾ ਹੈ ਕਿ ਰਬਾਬ ਐਬੀ ਨਾਲ ਕਿਸ ਹੱਦ ਤੱਕ ਜੁੜਿਆ ਹੋਇਆ ਸੀ । ਇਹ ਦੋਹਾਂ ਦਾ ਜੁੜਾਅ ਹੀ ਸੀ ਕਿ ਦੋਵਾਂ ਨੇ ਇੱਕਠਿਆਂ ਕਈ ਹਿੱਟ ਗਾਣੇ ਦਿੱਤੇ ਸਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਐਬੀ ਦਾ ਕੁਝ ਦਿਨ ਪਹਿਲਾਂ ਹੀ ਦਿਹਾਂਤ ਹੋਇਆ ਹੈ । ਉਸ ਨੂੰ ਫੇਫੜਿਆਂ ਵਿੱਚ ਤਕਲੀਫ ਸੀ ਜਿਸ ਕਰਕੇ ਉਸ ਨੂੰ ਪੀਜੀਆਈ ਵਿੱਚ ਦਾਖਿਲ ਕਰਵਾਇਆ ਗਿਆ ਸੀ । ਪੀਜੀਆਈ ਵਿੱਚ ਹੀ ਉਸ ਦਾ ਇਲਾਜ਼ ਦੌਰਾਨ ਦਿਹਾਂਤ ਹੋ ਗਿਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment