ਗਾਇਕ ਰਾਜਾ ਗੁਲਬਗੜੀਆ ਦਾ ਨਵਾਂ ਗਾਣਾ ‘ਝਾਂਜਰਾਂ’ ਹਰ ਇੱਕ ਨੂੰ ਥਿਰਕਣ ਲਈ ਕਰ ਦਿੰਦਾ ਹੈ ਮਜ਼ਬੂਰ

written by Rupinder Kaler | July 17, 2021

ਗਾਇਕ ਰਾਜਾ ਗੁਲਬਗੜੀਆ ਦਾ ਨਵਾਂ ਗਾਣਾ ‘ਝਾਂਜਰਾਂ’ ਰਿਲੀਜ਼ ਹੋ ਗਿਆ ਹੈ ।ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤੇ ਗਏ ਇਸ ਗੀਤ ਦੇ ਬੋਲ ਹਰੀਸ਼ ਸੰਤੋਖਪੁਰੀ ਨੇ ਲਿਖੇ ਹਨ ਜਦੋਂ ਗੀਤ ਨੂੰ ਸੰਗੀਤ P.B Tracks  ਨੇ ਦਿੱਤਾ ਹੈ ।‘ਝਾਂਜਰਾਂ’ ਗੀਤ ਦਾ ਪੂਰਾ ਪ੍ਰੋਜੈਕਟ ਸੰਦੀਪ ਬੇਦੀ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ ।

Jhanjran

ਹੋਰ ਪੜ੍ਹੋ :

ਗਾਇਕ ਨਵ ਬੈਨੀਪਾਲ ਦੀ ਆਵਾਜ਼ ‘ਚ ਨਵਾਂ ਗੀਤ ‘ਚੰਨ ਦਾ ਭੁਲੇਖਾ’ ਕੀਤਾ ਜਾਵੇਗਾ ਰਿਲੀਜ਼

ਇਹ ਗੀਤ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਗੀਤ ਦੀ ਵੀਡੀਓ ’ਤੇ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਇਸ ਗੀਤ ਨੂੰ ਪੀਟੀਸੀ ਨੈੱਟਵਰਕ ਦੇ ਵੱਖ ਵੱਖ ਚੈਨਲਾਂ ਤੇ ਦਿਖਾਇਆ ਜਾ ਰਿਹਾ ਹੈ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਜਾ ਗੁਲਬਗੜੀਆ ਪੰਜਾਬੀ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਗੀਤ ਗਾਉਂਦੇ ਹਨ । ਉਹਨਾਂ ਦਾ ਹਰ ਗੀਤ ਪੰਜਾਬ ਤੇ ਪੰਜਾਬੀਅਤ ਨੂੰ ਪੇਸ਼ ਕਰਦਾ ਹੈ । ਹਾਲ ਹੀ ਵਿੱਚ ਉਹਨਾਂ ਨੇ ਕਿਸਾਨਾਂ ਦੇ ਸ਼ੰਘਰਸ਼ ਨੂੰ ਲੈ ਕੇ ‘ਹਿੱਕ ਤਾਣ ਖੜ੍ਹਾ ਪੰਜਾਬ’ ਗੀਤ ਰਿਲੀਜ਼ ਕੀਤਾ ਸੀ । ਜਿਹੜਾ ਕਿ ਹਰ ਟਰੈਕਟਰ ਤੇ ਵੱਜਦਾ ਸੁਣਾਈ ਦਿੰਦਾ ਹੈ ।

0 Comments
0

You may also like