ਗਾਇਕ RAMBY ਦਾ ਨਵਾਂ ਗਾਣਾ ‘KASOOR’ 11 ਜੁਲਾਈ ਨੂੰ ਹੋਵੇਗਾ ਰਿਲੀਜ਼

written by Rupinder Kaler | July 09, 2021

ਗਾਇਕ RAMBY ਨਵਾਂ ਗਾਣਾ ਲੈ ਕੇ ਆ ਰਹੇ ਹਨ । ‘KASOOR’ ਟਾਈਟਲ ਹੇਠ ਉਹਨਾਂ ਦੇ ਇਸ ਗਾਣੇ ਦਾ 11 ਜੁਲਾਈ ਨੂੰ ਪੀਟੀਸੀ ਪੰਜਾਬੀ, ਪੀਟੀਸੀ ਚੱਕਦੇ, ਪੀਟੀਸੀ ਮਿਊਜ਼ਿਕ, ਪੀਟੀਸੀ ਰਿਕਾਰਡਜ਼ ਦੀ ਯੂਟਿਊਬ ਚੈਨਲ ਤੇ ਵਰਲਡ ਪ੍ਰੀਮੀਅਰ ਕੀਤਾ ਜਾਵੇਗਾ ।

ਹੋਰ ਪੜ੍ਹੋ :

ਗਾਇਕ ਹਰਦੀਪ ਗਰੇਵਾਲ ਦੀ ਡੈਬਿਊ ਫ਼ਿਲਮ ‘ਤੁਣਕਾ-ਤੁਣਕਾ’ 16 ਜੁਲਾਈ ਨੂੰ ਨਹੀਂ ਹੋਵੇਗੀ ਰਿਲੀਜ਼

 

ਇਸ ਗੀਤ ਦੇ ਬੋਲ ਵਿਰਕ ਸਨਸੇਸ਼ਨ ਮਿਊਜ਼ਿਕ ਨੇ ਲਿਖੇ ਹਨ ਜਦੋਂ ਕਿ ਗੀਤ ਦਾ ਮਿਊਜ਼ਿਕ ਕੁਵਰ ਵਿਰਕ ਨੇ ਤਿਆਰ ਕੀਤਾ ਹੈ । ਗੀਤ ਦਾ ਵੀਡੀਓ ਸੰਦੀਪ ਬੇਦੀ ਨੇ ਤਿਆਰ ਕੀਤਾ ਹੈ । ਇਸ ਗੀਤ ਨੂੰ ਲੈ ਕੇ ਰੈਬੀ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਰਿਕਾਰਡਜ਼ ਤੇ ਹਰ ਦਿਨ ਨਵੇਂ ਤੋਂ ਨਵੇਂ ਗਾਣੇ ਰਿਲੀਜ਼ ਹੁੰਦੇ ਹਨ ਜਿਨ੍ਹਾਂ ਨੂੰ ਸਰੋਤਿਆਂ ਦਾ ਕਾਫੀ ਪਿਆਰ ਮਿਲਦਾ ਹੈ । ਪੀਟੀਸੀ ਨੈੱਟਵਰਕ ਦੇ ਦਰਸ਼ਕਾਂ ਨੂੰ ਇਹਨਾਂ ਗੀਤਾਂ ਦਾ ਇੰਤਜ਼ਾਰ ਰਹਿੰਦਾ ਹੈ । ਇਸ ਤੋਂ ਪਹਿਲਾਂ ਵੀ ਪੀਟੀਸੀ ਰਿਕਾਰਡਜ਼ ਤੇ ਕਈ ਹਿੱਟ ਗਾਣੇ ਰਿਲੀਜ਼ ਹੋਏ ਹਨ ।

0 Comments
0

You may also like