ਪ੍ਰਸਿੱਧ ਗਾਇਕਾ ਰਾਣੀ ਰਣਦੀਪ ਦੀਆਂ ਪਰਿਵਾਰ ਨਾਲ ਤਸਵੀਰਾਂ ਆਈਆਂ ਸਾਹਮਣੇ, ਧੀ ਵੀ ਹੈ ਸੁਰੀਲੀ ਆਵਾਜ਼ ਦੀ ਮਾਲਿਕ

Written by  Shaminder   |  June 17th 2020 01:13 PM  |  Updated: June 17th 2020 01:13 PM

ਪ੍ਰਸਿੱਧ ਗਾਇਕਾ ਰਾਣੀ ਰਣਦੀਪ ਦੀਆਂ ਪਰਿਵਾਰ ਨਾਲ ਤਸਵੀਰਾਂ ਆਈਆਂ ਸਾਹਮਣੇ, ਧੀ ਵੀ ਹੈ ਸੁਰੀਲੀ ਆਵਾਜ਼ ਦੀ ਮਾਲਿਕ

ਪੰਜਾਬ ‘ਚ ਅਜਿਹੇ ਕਈ ਗਾਇਕ ਹੋਏ ਹਨ ਜਿਨ੍ਹਾਂ ਨੇ ਆਪਣੀ ਆਵਾਜ਼ ਦੇ ਜਾਦੂ ਨਾਲ ਪੂਰੀ ਦੁਨੀਆ ‘ਤੇ ਰਾਜ ਕੀਤਾ ਹੈ । ਅੱਜ ਅਸੀਂ ਤੁਹਾਨੂੰ ਜਿਸ ਗਾਇਕਾ ਬਾਰੇ ਦੱਸਣ ਜਾ ਰਹੇ ਹਾਂ ਉਹ ਕਿਸੇ ਪਛਾਣ ਦੀ ਮੁਹਤਾਜ਼ ਨਹੀਂ ਹੈ । ਆਪਣੀ ਬੁਲੰਦ ਆਵਾਜ਼ ਸਦਕਾ ਅਤੇ ਗਾਇਕੀ ਦੇ ਬਿਹਤਰੀਨ ਅੰਦਾਜ਼ ਸਦਕਾ ਸਰੋਤਿਆਂ ਦੇ ਦਿਲਾਂ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ ।ਅੱਜ ਵੀ ਉਨ੍ਹਾਂ ਦੀ ਗਾਇਕੀ ਦੇ ਸਰੋਤੇ ਕਾਇਲ ਨੇ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ‘ਤੇਰੇ ਇਸ਼ਕ ਸਤਾਇਆ’ ਗਰਲ ਰਾਣੀ ਰਣਦੀਪ ਦੀ । ਜਿਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਨੂੰ ਕੀਲਿਆ ਹੈ ।

Rani Randeep Rani Randeep

ਉਨ੍ਹਾਂ ਦੀ ਧੀ ਸ਼ਿਵਰੰਜਨੀ ਵੀ ੳੇੁਨ੍ਹਾਂ ਦੇ ਨਕਸ਼ੇ ਕਦਮ ‘ਤੇ ਚੱਲਦੇ ਹੋਏ ਗਾਇਕੀ ਦੀਆਂ ਬਾਰੀਕੀਆਂ ਨਿੱਕੀ ਉਮਰੇ ਹੀ ਸਿੱਖ ਚੁੱਕੀ ਹੈ ਅਤੇ ਬਹੁਤ ਹੀ ਸੁਰੀਲੀ ਹੈ । ਰਾਣੀ ਰਣਦੀਪ ਦੀਆਂ ਲੰਮੇ ਸਮੇਂ ਬਾਅਦ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਜਿਨ੍ਹਾਂ ‘ਚ ਤੁਸੀਂ ਉਨ੍ਹਾਂ ਦੇ ਪਤੀ ਅਤੇ ਦੋਨਾਂ ਬੱਚਿਆਂ ਨੂੰ ਵੇਖ ਸਕਦੇ ਹੋ । ਗਾਇਕਾ ਰਾਣੀ ਰਣਦੀਪ ਦੀ ਇੱਕ ਧੀ ਅਤੇ ਇੱਕ ਪੁੱਤਰ ਦੀ ਮਾਂ ਹੈ ।

Rani Randeep Rani Randeep

ਰਾਣੀ ਰਣਦੀਪ ਦਾ ਇੱਕ ਇੰਟਰਵਿਊ ਆਇਆ ਸੀ ਜਿਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਇੱਕ ਸਮਾਂ ਉਨ੍ਹਾਂ ‘ਤੇ ਅਜਿਹਾ ਵੀ ਆਇਆ ਸੀ ਕਿ ਉਨ੍ਹਾਂ ਨੂੰ ਨਹੀਂ ਸੀ ਲੱਗਦਾ ਕਿ ਉਹ ਕਦੇ ਵੀ ਗਾ ਪਾਉਣਗੇ ।ਕਿਉਂਕਿ ਪਰਿਵਾਰ ‘ਚ ਕੁਝ ਦਿੱਕਤਾਂ ਆ ਗਈਆਂ ਸਨ ।  ਜਦੋਂ ਉਨ੍ਹਾਂ ਦਾ ਕਰੀਅਰ ਬੁਲੰਦੀਆਂ ‘ਤੇ ਸੀ ਤਾਂ ਉਸ ਦੇ ਕੁਝ ਸਾਲ ਬਾਅਦ ਹੀ ਉਨ੍ਹਾਂ ਦਾ ਵਿਆਹ ਹੋ ਗਿਆ ।

Rani Randeep 3 Rani Randeep 3

ਜਿਸ ਤੋਂ ਬਾਅਦ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਨਾਲ ਉਨ੍ਹਾਂ ਨੂੰ ਜੂਝਣਾ ਪਿਆ ਹੈ । ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਇੱਕ ਧੀ ਅਤੇ ਇੱਕ ਪੁੱਤਰ।ਉਨ੍ਹਾਂ ਦੀ ਧੀ ਵੀ ਉਨ੍ਹਾਂ ਵਾਂਗ ਗਾਉਣ ਦਾ ਸ਼ੌਂਕ ਰੱਖਦੀ ਹੈ ਅਤੇ ਕਾਫੀ ਸੁਰੀਲੀ ਹੈ । ਕਾਫੀ ਲੰਮੇ ਗੈਪ ਤੋਂ ਬਾਅਦ ਉਹ ਇੰਡਸਟਰੀ ‘ਚ ਮੁੜ ਤੋਂ ਸਰਗਰਮ ਹੋ ਰਹੇ ਨੇ ਅਤੇ ਕਈ ਗੀਤ ਕੱਢ ਚੁੱਕੇ ਨੇ ਅਤੇ ਇੱਕ ਫ਼ਿਲਮ ‘ਢੋਲ ਰੱਤੀ’ ਲਈ ਵੀ ਉਹ ਗੀਤ ਗਾ ਚੁੱਕੇ ਹਨ ।

ਕਾਂਸੇ ‘ਚ ਦਿਲ ਰੱਖ ਦੇ, ਗਿੱਧਾ ਪਾਉਣ ਆਈ ਆਂ, ਪਾਣੀ ਦੀਆਂ ਛੱਲਾਂ ਹੋਣ , ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ ਆਂ ਸਣੇ ਕਈ ਗੀਤ ਗਾਏ ਹਨ ।ਪਰ ਰਾਣੀ ਰਣਦੀਪ ਇੱਕ ਸਮਾਂ ਅਜਿਹਾ ਵੀ ਆਇਆ ਸੀ ਕਿ ਉਸ ਨੂੰ ਲੱਗਣ ਲੱਗ ਪਿਆ ਸੀ ਕਿ ਹੁਣ ਉਹ ਕਦੇ ਵੀ ਨਹੀਂ ਗਾਉਣਗੇ ।ਕਿਉਂਕਿ ਉਨ੍ਹਾਂ ਨੂੰ ਅਜਿਹਾ ਲੱਗਣ ਲੱਗ ਪਿਆ ਸੀ ਕਿ ਉਹ ਦਿਮਾਗੀ ਤੌਰ ‘ਤੇ ਵੀ ਪ੍ਰੇਸ਼ਾਨ ਹੋ ਗਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network