‘ਕਾਲਾ ਦਿਵਸ’ ‘ਤੇ ਗਾਇਕ ਰਣਜੀਤ ਬਾਵਾ ਨੇ ਵੀ ਘਰ ‘ਤੇ ਲਗਾਇਆ ਰੋਸ ਦਾ ਕਾਲਾ ਝੰਡਾ

written by Lajwinder kaur | May 26, 2021 04:31pm

ਪੰਜਾਬੀ ਕਲਾਕਾਰ ਕਿਸਾਨਾਂ ਦੇ ਹੱਕਾਂ ‘ਚ ਬੋਲਦੇ ਹੋਏ ‘ਕਾਲਾ ਦਿਵਸ’ ਮਨਾ ਰਹੇ ਨੇ। ਮਾਰੂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਨੂੰ ਦਿੱਲੀ ਦੀਆਂ ਬਰੂਹਾਂ 'ਤੇ ਚੱਲਦੇ ਹੋਏ 26 ਮਈ ਨੂੰ ਯਾਨੀ ਕਿ ਅੱਜ 6 ਮਹੀਨੇ ਪੂਰੇ ਹੋ ਗਏ ਨੇ। ਪਿਛਲੇ ਛੇ ਮਹੀਨਿਆਂ ਤੋਂ ਦੇਸ਼ ਦਾ ਅੰਨਦਾਤਾ ਸ਼ਾਂਤਮਈ ਢੰਗ ਦੇ ਨਾਲ ਦਿੱਲੀ ਦੇ ਬਾਰਡਰਾਂ ਉੱਤੇ ਬੈਠ ਸੰਘਰਸ਼ ਕਰ ਰਹੇ ਨੇ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਕੇਂਦਰ ਦੀ ਸਰਕਾਰ ਦਾ ਖੇਤੀ ਬਿੱਲਾਂ ਨੂੰ ਲੈ ਕੇ ਉਹੀ ਅੜੀਅਲ ਰਵੱਈਆ ਅਜੇ ਵੀ ਬਰਕਰਾਰ ਹੈ ।

ranjit bawa image from farmer protes Image Source: instagram

 

ਹੋਰ ਪੜ੍ਹੋ :ਕੇਂਦਰ ਸਰਕਾਰ ਦੇ ਮੂੰਹ ‘ਤੇ ਚਪੇੜ ਵਾਂਗ ਵੱਜ ਰਿਹਾ ਹੈ ਜੱਸ ਬਾਜਵਾ ਦਾ ਨਵਾਂ ਗੀਤ ‘ਹੋਕਾ’, ਕਿਸਾਨੀ ਸੰਘਰਸ਼ ਦੇ ਬੁਲੰਦ ਹੌਸਲੇ ਨੂੰ ਕਰ ਰਿਹਾ ਹੈ ਬਿਆਨ, ਦੇਖੋ ਵੀਡੀਓ

 

ranjt bawa image Image Source: instagram

ਪੰਜਾਬੀ ਕਲਾਕਾਰ ਜਿਹੜੇ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਨੇ। ਪੰਜਾਬੀ ਗਾਇਕ ਰਣਜੀਤ ਬਾਵਾ ਨੇ ਵੀ ਆਪਣੇ ਘਰ ‘ਤੇ ਕਾਲੇ ਰੰਗ ਦਾ ਝੰਡਾ ਲਗਾਇਆ ਹੈ। ਇਸ ਝੰਡੇ ਉੱਤੇ ਰੋਸ ਲਿਖਿਆ ਹੋਇਆ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਨੇ ਕਿਸਾਨੀ ਗੀਤਾਂ ਦੇ ਨਾਲ ਕਿਸਾਨੀ ਸੰਘਰਸ਼ ਨੂੰ ਹੱਲਾ ਸ਼ੇਰੀ ਦਿੱਤੀ ਹੈ। ਇਸ ਤੋਂ ਇਲਾਵਾ ਉਹ ਦਿੱਲੀ ਕਿਸਾਨੀ ਸੰਘਰਸ਼ 'ਚ ਵੀ ਹਾਜ਼ਰੀ ਲਗਵਾ ਚੁੱਕੇ ਨੇ।

punjab bolda ranjit bawa Image Source: instagram

ਰਣਜੀਤ ਬਾਵਾ ਸੋਸ਼ਲ ਮੀਡੀਆ ਉੱਤੇ ਵੀ ਕਿਸਾਨਾਂ ਦੇ ਹੱਕਾਂ ਦੀ ਲਈ ਆਪਣੀ ਆਵਾਜ਼ ਚੁੱਕਦੇ ਰਹਿੰਦੇ ਨੇ। ਹਰ ਇੱਕ ਪੰਜਾਬੀ ‘ਕਾਲਾ ਦਿਵਸ’ ਨੂੰ ਆਪਣਾ ਪੂਰਾ ਸਮਰਥਨ ਦੇ ਰਹੇ ਨੇ।

 

View this post on Instagram

 

A post shared by Ranjit Bawa( Bajwa) (@ranjitbawa)

You may also like