ਰਣਜੀਤ ਬਾਵਾ ਦਾ ਨਵਾਂ ਗਾਣਾ ‘ਮੇਰਾ ਕੀ ਕਸੂਰ ?’ ਹੋਵੇਗਾ ਖ਼ਾਸ …!

Written by  Rupinder Kaler   |  May 01st 2020 04:59 PM  |  Updated: May 01st 2020 04:59 PM

ਰਣਜੀਤ ਬਾਵਾ ਦਾ ਨਵਾਂ ਗਾਣਾ ‘ਮੇਰਾ ਕੀ ਕਸੂਰ ?’ ਹੋਵੇਗਾ ਖ਼ਾਸ …!

ਲਾਕਡਾਊਨ ਕਰਕੇ ਹਰ ਕੋਈ ਆਪਣੇ ਘਰ ਵਿੱਚ ਬੰਦ ਹੈ, ਅਜਿਹੇ ਹਲਾਤਾਂ ਵਿੱਚ ਹਰ ਕੋਈ ਬੋਰ ਹੋ ਰਿਹਾ ਹੈ । ਪਰ ਗਾਇਕ ਰਣਜੀਤ ਬਾਵਾ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਤੋਂ ਬਾਅਦ ਗਾਣਾ ਦੇ ਰਿਹਾ ਹੈ । ਕੁਝ ਦਿਨ ਪਹਿਲਾਂ ਜਿੱਥੇ ਉਹਨਾਂ ਨੇ ‘ਰੋਣਾ ਪੈ ਗਿਆ’ ਗਾਣਾ ਰਿਲੀਜ਼ ਕੀਤਾ ਹੈ ਉੱਥੇ ਉਹ ਇੱਕ ਹੋਰ ਗਾਣਾ ਰਿਲੀਜ਼ ਕਰਨ ਜਾ ਰਹੇ ਹਨ। ਉਹਨਾਂ ਦਾ ਇਹ ਗਾਣਾ ‘ਮੇਰਾ ਕੀ ਕਸੂਰ’ ? ਟਾਈਟਲ ਹੇਠ 2 ਮਈ ਨੂੰ ਰਿਲੀਜ਼ ਕੀਤਾ ਜਾਵੇਗਾ ।

https://www.instagram.com/p/B_c6FxwFEsF/

ਇਸ ਗਾਣੇ ਦਾ ਪੋਸਟਰ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਗੀਤ ਦੇ ਬੋਲ ਬੀਰ ਸਿੰਘ ਨੇ ਲਿਖੇ ਹਨ ਜਦੋਂ ਕਿ ਗੀਤ ਦਾ ਮਿਊਜ਼ਿਕ ਗੁਰਮੋਹ ਨੇ ਤਿਆਰ ਕੀਤਾ ਹੈ । ਬਾਵਾ ਦਾ ਇਹ ਗਾਣਾ ਬਹੁਤ ਹੀ ਖ਼ਾਸ ਹੋਣ ਵਾਲਾ ਹੈ ਕਿਉਂਕਿ ਬਾਵਾ ਨੇ ਆਪਣੇ ਗਾਣੇ ਦੇ ਪੋਸਟਰ ਨੂੰ ਜੋ ਕੈਪਸ਼ਨ ਦਿੱਤਾ ਹੈ ਉਸ ਤੋਂ ਇਹੀ ਲੱਗਦਾ ਹੈ । ਸੋ ਬਾਵਾ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦੇ ਇਸ ਗਾਣਾ ਦਾ ਬੇਸਬਰੀ ਨਾਲ ਇੰਤਜ਼ਾਰ ਹੈ ।

https://www.instagram.com/p/B_mhQvCFsV-/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network