ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਗਾਇਕ ਰਣਜੀਤ ਬਾਵਾ ਦਾ ਵੱਡਾ ਬਿਆਨ

written by Rupinder Kaler | August 25, 2021

ਰਣਜੀਤ ਬਾਵਾ (ranjit bawa)  ਲਗਾਤਾਰ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਆ ਰਹੇ ਹਨ । ਕਿਸਾਨਾਂ ਦੀ ਹਿਮਾਇਤ ਕਰਨ ਵਾਲੇ ਰਣਜੀਤ ਬਾਵਾ ਨੇ ਆਪਣੇ ਕਰੀਅਰ ਦੀ ਪਰਵਾਹ ਨਾ ਕਰਦੇ ਹੋਏ ਵੀ ਕਿਸਾਨਾਂ (Farmer Protest) ਦਾ ਹਰ ਥਾਂ ਤੇ ਪਹੁੰਚ ਕੇ ਸਮਰਥਨ ਕੀਤਾ । ਜਿਸ ਦਾ ਸਬੂਤ ਇਸ ਗੱਲ ਤੋਂ ਮਿਲ ਜਾਂਦਾ ਹੈ ਕਿ ਰਣਜੀਤ ਬਾਵਾ (ranjit bawa)  ਨੇ ਉਸ ਟੀਵੀ ਚੈਨਲ ਦੇ ਸ਼ੋਅ ਵਿੱਚ ਜਾਣ ਤੋਂ ਨਾਂਹ ਕਰ ਦਿੱਤੀ ਸੀ ਜਿਸ ’ਤੇ ਕਿਸਾਨਾਂ ਦੇ ਖਿਲਾਫ ਖ਼ਬਰਾਂ ਚਲਾਈਆਂ ਜਾ ਰਹੀਆਂ ਸਨ ।

Pic Courtesy: Instagram

ਹੋਰ ਪੜ੍ਹੋ :

ਸਿੱਧੂ ਮੂਸੇਵਾਲਾ ਨੇ ਨਵੀਂ ਫ਼ਿਲਮ ਦਾ ਕੀਤਾ ਐਲਾਨ, ਫ਼ਿਲਮ ਦਾ ਫਸਟ ਲੁੱਕ ਕੀਤਾ ਸਾਂਝਾ

Pic Courtesy: Instagram

ਕਿਹਾ ਇਹ ਵੀ ਜਾ ਰਿਹਾ ਹੈ ਕਿ ਰਣਜੀਤ ਬਾਵਾ (ranjit bawa)  ਨੇ ਇੱਕ ਬਾਲੀਵੁੱਡ ਫ਼ਿਲਮ ਕਰਨ ਤੋਂ ਵੀ ਨਾਂਹ ਕਰ ਦਿੱਤੀ ਸੀ ਕਿਉਂਕਿ ਉਹ ਫ਼ਿਲਮ ਵੀ ਉਸੇ ਚੈਨਲ ਦੀ ਕੰਪਨੀ ਵੱਲੋਂ ਬਣਾਈ ਜਾ ਰਹੀ ਸੀ । ਇਸ ਸਭ ਦੇ ਚਲਦੇ ਰਣਜੀਤ ਬਾਵਾ ਦੀ ਇੱਕ ਪੋਸਟ ਵੀ ਕਾਫੀ ਵਾਇਰਲ ਹੋ ਰਹੀ ਹੈ ।

 

View this post on Instagram

 

A post shared by Ranjit Bawa( Bajwa) (@ranjitbawa)

ਜਿਸ ਵਿੱਚ ਰਣਜੀਤ ਬਾਵਾ (ranjit bawa)  ਨੇ ਲਿਖਿਆ ਹੈ ‘ਜੀ ਨਿਊਜ਼ ਦੇ ਸ਼ੋਅ ਵਿੱਚ ਮੈਂ ਨਹੀਂ ਗਿਆ, ਉਹ ਮੇਰਾ ਤੇ ਮੇਰੀ ਟੀਮ ਦਾ ਫੈਸਲਾ ਸੀ ਕਿਉਂਕਿ ਕਿਸਾਨ ਹੋਣ ਕਰਕੇ ਮੇਰਾ ਫਰਜ ਸੀ ਕਿ ਮੈਂ ਨਾ ਜਾਵਾਂ । ਕੁਝ ਦਿਨਾਂ ਤੋਂ ਇਕ ਪੋਸਟ ਵਾਇਰਲ ਹੋ ਰਹੀ ਹੈ ਬਾਲੀਵੁੱਡ ਦੀ ਫ਼ਿਲਮ ਨੂੰ ਲੈ ਕੇ …ਉਸ ਬਾਰੇ ਮੈਨੂੰ ਤੇ ਮੇਰੀ ਟੀਮ ਨੂੰ ਕੋਈ ਜਾਣਕਾਰੀ ਨਹੀਂ’ ।

0 Comments
0

You may also like