ਦੀਪ ਜੰਡੂ ਦੀ ਆਪਣੇ ਪੁੱਤਰ ਨਾਲ ਤਸਵੀਰ,ਸੋਸ਼ਲ ਮੀਡੀਆ 'ਤੇ ਹੋਈ ਵਾਇਰਲ 

written by Shaminder | May 18, 2019

ਦੀਪ ਜੰਡੂ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ । ਇਸ ਤਸਵੀਰ 'ਚ ਦੀਪ ਜੰਡੂ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਨਜ਼ਰ ਆ ਰਹੇ ਨੇ । ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਦੀਪ ਜੰਡੂ ਦੇ  ਪੁੱਤਰ ਦੀ ਹੈ । https://www.instagram.com/p/BxXhT0wA-sG/ ਦੀਪ ਜੰਡੂ ਦੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਹਾਲਾਂਕਿ ਇਸ ਤਰ੍ਹਾਂ ਦੀ ਕੋਈ ਤਸਵੀਰ ਨਹੀਂ ਹੈ । ਪਰ ਜੋ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਦੀਪ ਜੰਡੂ ਦੀ ਉਨ੍ਹਾਂ ਦੇ ਪੁੱਤਰ ਦੇ ਨਾਲ ਹੈ । https://www.instagram.com/p/BxLNhjBhAhc/ ਦੀਪ ਜੰਡੂ ਰੈਪਰ 'ਤੇ ਗਾਇਕ ਨੇ ਜਿਨ੍ਹਾਂ ਨੇ ਆਪਣੇ ਰੈਪ ਨਾਲ ਸਭ ਦਾ ਮਨ ਮੋਹਿਆ । ਪਿੱਛੇ ਜਿਹੇ ਉਨ੍ਹਾਂ ਦਾ ਕੰਂਵਰ ਗਰੇਵਾਲ ਨਾਲ ਇੱਕ ਗੀਤ ਆਇਆ ਸੀ ਜਿਸ ਨੂੰ ਕਿ ਕਾਫੀ ਪਸੰਦ ਕੀਤਾ ਗਿਆ ਸੀ । ਇਹ ਤਸਵੀਰ ਪੁਰਾਣੀ ਹੈ ਜੋ ਕਿ ਵਾਇਰਲ ਹੋਈ ਹੈ ਦੱਸਿਆ ਜਾ ਰਿਹਾ ਹੈ ਬੀਤੇ ਸਾਲ ਦੀਪ ਜੰਡੂ ਦੇ ਘਰ ਪੁੱਤਰ ਨੇ ਜਨਮ ਲਿਆ ਸੀ ।

0 Comments
0

You may also like