ਪੰਜਾਬੀ ਇੰਡਸਟਰੀ ‘ਚ ਇਸ ਗਾਇਕ ਤੇ ਅਦਾਕਾਰ ਦਾ ਚੱਲਦਾ ਹੈ ਸਿੱਕਾ, ਬਚਪਨ ਦੀ ਤਸਵੀਰ ਕੀਤੀ ਸਾਂਝੀ

Written by  Shaminder   |  May 06th 2020 04:47 PM  |  Updated: May 06th 2020 04:54 PM

ਪੰਜਾਬੀ ਇੰਡਸਟਰੀ ‘ਚ ਇਸ ਗਾਇਕ ਤੇ ਅਦਾਕਾਰ ਦਾ ਚੱਲਦਾ ਹੈ ਸਿੱਕਾ, ਬਚਪਨ ਦੀ ਤਸਵੀਰ ਕੀਤੀ ਸਾਂਝੀ

ਦੇਸ਼ ਭਰ ‘ਚ ਲਾਕਡਾਊਨ ਚੱਲ ਰਿਹਾ ਹੈ ਅਜਿਹੇ ‘ਚ ਹਰ ਕੋਈ ਆਪਣੇ ਘਰਾਂ ‘ਚ ਹੀ ਸਮਾਂ ਬਿਤਾ ਰਿਹਾ ਹੈ । ਬਾਲੀਵੁੱਡ ਦੇ ਨਾਲ ਨਾਲ ਪਾਲੀਵੁੱਡ ਦੀਆਂ ਹਸਤੀਆਂ ਵੀ ਆਪੋ ਆਪਣੇ ਘਰਾਂ ‘ਚ ਦਿਨ ਗੁਜ਼ਾਰ ਰਹੀਆਂ ਹਨ । ਅਜਿਹੇ ‘ਚ ਪਾਲੀਵੁੱਡ ਸਿਤਾਰੇ ਵੀ ਆਪੋ ਆਪਣੇ ਮੁਤਾਬਿਕ ਆਪਣਾ ਸਮਾਂ ਬਿਤਾ ਰਹੇ ਹਨ । ਕੋਈ ਟਿਕਟੌਕ ਵੀਡੀਓ, ਕੋਈ ਖਾਣਾ ਅਤੇ ਕੋਈ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਹੈ ।

https://www.instagram.com/p/B_zOglIABEU/

ਰਵਿੰਦਰ ਗਰੇਵਾਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਹ ਤਸਵੀਰ ਉਨ੍ਹਾਂ ਦੇ ਬਚਪਨ ਦੀ ਹੈ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਤੈਥੋਂ ਜੁਦਾ ਕਰਨ ਲਈ ਮਾਪਿਆਂ ਨੇ ਵੇ ਮੈ ਪੜਨ ਨਾਨਕੇ ਲਾ ਤੀ’।

https://www.instagram.com/p/B_uXd0igoGg/

ਇਸ ਤਸਵੀਰ ‘ਚ ਰਵਿੰਦਰ ਗਰੇਵਾਲ ਮਾਈਕ ਦੇ ਸਾਹਮਣੇ ਗਾਉਂਦੇ ਨਜ਼ਰ ਆ ਰਹੇ ਨੇ । ਸ਼ਾਇਦ ਇਹੀ ਗੀਤ ਗਾਉਂਦੇ ਹੋਣਗੇ ਇਸੇ ਲਈ ਇਸ ਤਸਵੀਰ ਨੁੰ ਉਨ੍ਹਾਂ ਨੇ ਇਹੀ ਕੈਪਸ਼ਨ ਦਿੱਤਾ ਹੈ । ਰਵਿੰਦਰ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਕਈ ਹਿੱਟ ਗੀਤ ਉਨ੍ਹਾਂ ਨੇ ਦਿੱਤੇ ਹਨ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਹਨ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਸਰਾਹਿਆ ਜਾਂਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network