ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋਏ ਗਾਇਕ ਰੇਸ਼ਮ ਸਿੰਘ ਅਨਮੋਲ

written by Shaminder | December 03, 2020

ਕਿਸਾਨਾਂ ਵੱਲੋਂ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਜਾਰੀ ਕਿਸਾਨਾਂ ਦੇ ਧਰਨੇ ਨੂੰ 7 ਦਿਨ ਹੋ ਚੁੱਕੇ ਹਨ। ਪੰਜਾਬ ਦੇ ਹਰ ਕਲਾਕਾਰ ਵੱਲੋਂ ਇਸ ਧਰਨੇ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ । ਗਾਇਕ ਰੇਸ਼ਮ ਸਿੰਘ ਅਨਮੋਲ ਵੀ ਧਰਨੇ ‘ਚ ਪਹੁੰਚੇ ਹੋਏ ਹਨ ਅਤੇ ਲੰਗਰ ਅਤੇ ਭਾਂਡਿਆਂ ਦੀ ਸੇਵਾ ਕਰ ਰਹੇ ਹਨ । resham ਇਸ ਦੇ ਕੁਝ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ । ਇਨ੍ਹਾਂ ਵੀਡੀਓਜ਼ ‘ਚ ਤੁਸੀਂ ਵੇਖ ਸਕਦੇ ਹੋ ਕਿ ਰੇਸ਼ਮ ਸਿੰਘ ਅਨਮੋਲ ਬੜੀ ਹੀ ਤਨਦੇਹੀ ਦੇ ਨਾਲ ਭਾਂਡੇ ਮਾਂਜਣ ਦੀ ਸੇਵਾ ਨਿਭਾ ਰਹੇ ਹਨ । ਹੋਰ ਪੜ੍ਹੋ : ਦੇਖੋ ਵੀਡੀਓ : ਰੇਸ਼ਮ ਸਿੰਘ ਅਨਮੋਲ ਬਣਿਆ ਸ਼ਰਾਰਤੀ ਸਕੂਲ ਨਾ ਜਾਣਾ ਵਾਲਾ ਜਵਾਕ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ
resham ਉਨ੍ਹਾਂ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਰੇਸ਼ਮ ਸਿੰਘ ਅਨਮੋਲ ਖੁਦ ਵੀ ਗਾਇਕ ਹੋਣ ਦੇ ਨਾਲ ਨਾਲ ਇੱਕ ਸਫਲ ਕਿਸਾਨ ਨੇ । farmer   ਉਹ ਆਪਣੇ ਹੱਥੀਂ ਖੇਤਾਂ ‘ਚ ਫਸਲਾਂ ਉਗਾਉਂਦੇ ਹਨ । ਕਿਸਾਨਾਂ ਦੇ ਇਸ ਧਰਨੇ ‘ਚ ਉਹ ਵੱਧ ਚੜ ਕੇ ਭਾਗ ਲੈ ਰਹੇ ਹਨ ।

0 Comments
0

You may also like