‘ਕਿਸਾਨ ਮੋਰਚਾ ਜ਼ਿੰਦਾਬਾਦ’ ਦੇ ਨਾਅਰੇ ਨਾਲ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਸਿੰਘੂ ਬਾਰਡਰ ਤੋਂ ਸਾਂਝੀ ਕੀਤੀ ਲੰਗਰ ਛੱਕਦੇ ਹੋਏ ਦੀ ਤਸਵੀਰ

written by Lajwinder kaur | August 25, 2021

ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ  (Resham Singh Anmol) ਜੋ ਕਿ ਏਨੀਂ ਦਿਨੀਂ ਕਿਸਾਨੀ ਮੋਰਚੇ ‘ਚ ਪਹੁੰਚੇ ਹੋਏ ਨੇ। ਉਹ ਸਿੰਘੂ ਬਾਰਡਰ (Kissan Morcha - Singhu Border) ਉੱਤੇ ਆਪਣੀ ਹਾਜ਼ਰੀ ਲਗਵਾ ਕੇ ਕਿਸਾਨਾਂ ਦੀ ਹੌਸਲਾ ਆਫਜਾਈ ਕਰ ਰਹੇ ਨੇ।

Resham singh Image Source: Instagram

ਹੋਰ ਪੜ੍ਹੋ : ਦੇਖੋ ਕਿਵੇਂ ਪੰਜਾਬ ਦਾ ‘ਜੱਟ ਟਿੰਕਾ’ ਕਰ ਰਿਹਾ ਹੈ ਹਰਿਆਣਾ ਵਾਲੀ ਪ੍ਰਿਅੰਕਾ ਨੂੰ ਪਿਆਰ ਦਾ ਇਜ਼ਹਾਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਹਰੀਸ਼ ਵਰਮਾ ਦਾ ਇਹ ਅੰਦਾਜ਼, ਦੇਖੋ ਵੀਡੀਓ

ਉਨ੍ਹਾਂ ਨੇ ਆਪਣੀ ਨਵੀਂ ਪੋਸਟ ਪਾ ਕੇ ਲਿਖਿਆ ਹੈ- ‘ਕਿਸਾਨ ਮੋਰਚਾ ਜ਼ਿੰਦਾਬਾਦ’ । ਉਨ੍ਹਾਂ ਨੇ ਆਪਣੀ ਇੱਕ ਤਸਵੀਰ ਤੇ ਵੀਡੀਓ ਸਾਂਝੀ ਕੀਤੀ ਹੈ। ਇਸ ਤਸਵੀਰ ਚ ਉਹ ਲੰਗਰ ਛੱਕਦੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ੰਸਕਾਂ ਨੂੰ ਗਾਇਕ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨੀ ਸੰਘਰਸ਼ ਤੋਂ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਜਿਸ 'ਚ ਉਨ੍ਹਾਂ ਨੇ ਬਿਆਨ ਕੀਤਾ ਹੈ ਕਿ ਕਿਸਾਨੀ ਸੰਘਰਸ਼ ਚੱੜਦੀ ਕਲਾ ‘ਚ ਹੈ।

inside image of resham singh anmol-min Image Source: Instagram

ਹੋਰ ਪੜ੍ਹੋ : ਸ਼ੈਰੀ ਮਾਨ ਦੇ ਨਵੇਂ ਆਉਣ ਵਾਲੇ ਗੀਤ ‘Kinaare’ ਦਾ ਟੀਜ਼ਰ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਪ੍ਰਸ਼ੰਸਕ ਕਮੈਂਟ ਕਰਕੇ ਕਰ ਰਹੇ ਨੇ ਤਾਰੀਫ਼ਾਂ

ਦੱਸ ਦਈਏ ਰੇਸ਼ਮ ਸਿੰਘ ਅਨਮੋਲ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਦੇਸ਼ ਦਾ ਕਿਸਾਨ ਆਪਣੇ ਹੱਕਾਂ ਦੇ ਲਈ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਬੈਠਾ ਹੋਇਆ ਹੈ। ਪਰ ਕੇਂਦਰ ਸਰਕਾਰ ਆਪਣੇ ਹੰਕਾਰਪੁਣੇ ਦਾ ਪ੍ਰਦਰਸ਼ਨ ਕਰ ਰਹੀ ਹੈ। ਮਜ਼ਾਕ ਕਰਦੇ ਹੋਏ ਕੇਂਦਰ ਸਰਕਾਰ ਨੇ ਕਈ ਵਾਰ ਮੀਟਿੰਗਾਂ ਵੀ ਕੀਤੀਆਂ ਪਰ ਸਾਰੀਆਂ ਹੀ ਬੇਸਿੱਟਾ ਰਹੀਆਂ ਨੇ।

0 Comments
0

You may also like