
ਕਿਸਾਨਾਂ ਵੱਲੋਂ ਦਿੱਲੀ ‘ਚ ਖੇਤੀ ਬਿੱਲਾਂ ਦੇ ਖਿਲਾਫ ਰੋਸ ਮਾਰਚ ਚੱਲ ਰਿਹਾ ਹੈ । ਇਸ ਮਾਰਚ ‘ਚ ਪੰਜਾਬ ਦਾ ਹਰ ਕਿਸਾਨ ਸ਼ਾਮਿਲ ਹੈ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਲਾਕਾਰ ਵੀ ਆਪੋ ਆਪਣਾ ਸਮਰਥਨ ਦੇ ਰਹੇ ਹਨ । ਗਾਇਕਾ ਰੁਪਿੰਦਰ ਹਾਂਡਾ ਵੀ ਕਿਸਾਨਾਂ ਦੇ ਇਸ ਅੰਦੋਲਨ ‘ਚ ਸ਼ਾਮਿਲ ਹੋਈ ਹੈ ਅਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਧਰਨੇ ‘ਚ ਮੌਕੇ ‘ਤੇ ਪਹੁੰਚੀ ।
ਉਨ੍ਹਾਂ ਨੇ ਇਸ ਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰੁਪਿੰਦਰ ਹਾਂਡਾ ਟ੍ਰੈਕਟਰ ‘ਤੇ ਚੜ੍ਹ ਕੇ ਮਾਰਚ ‘ਚ ਸ਼ਾਮਿਲ ਹੋਣ ਲਈ ਪਹੁੰਚੀ ।
ਹੋਰ ਪੜ੍ਹੋ : ਰੁਪਿੰਦਰ ਹਾਂਡਾ ਨੇ ਆਪਣੇ ਬਰਥਡੇਅ ‘ਤੇ ਆਪਣੀ ਚਿਰਾਂ ਦੀ ਇਸ ਖਵਾਹਿਸ਼ ਨੂੰ ਕੀਤਾ ਪੂਰਾ, ਵੀਡੀਓ ਕੀਤਾ ਸਾਂਝਾ
ਇਸ ਤੋਂ ਪੰਜਾਬੀ ਫ਼ਿਲਮਾਂ ਦੇ ਅਦਾਕਾਰ ਬਿੰਨੂ ਢਿੱਲੋਂ ਵੀ ਕਿਸਾਨਾਂ ਦੇ ਸਮਰਥਨ ‘ਚ ਲਗਾਤਾਰ ਪੋਸਟਾਂ ਪਾ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਕਿਸਾਨ ਦੀ ਤਸਵੀਰ ਸਾਂਝੀ ਕੀਤੀ ਹੈ ।
ਜਿਸ ‘ਚ ਇੱਕ ਅੰਨ ਦਾਤਾ ਹੱਥ ‘ਚ ਰੋਟੀ ਲਈ ਉਸ ਨੂੰ ਮੱਥਾ ਟੇਕਦਾ ਹੋਇਆ ਉਸ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਪ੍ਰਮਾਤਮਾ ਤਿੰਨ ਵਕਤ ਦੀ ਰੋਟੀ ਸਭ ਨੂੰ ਦੇਵੀਂ । ਪਰ ਜਿਸ ਅਨਾਜ ਤੋਂ ਰੋਟੀ ਬਣਦੀ ਹੈ ਉਹ ਅਨਾਜ ਪੈਦਾ ਕਰਨ ਵਾਲੇ ਬਾਬੇ ਨਾਨਕ ਦੇ ਵਾਰਸਾਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖੀਂ ਵਾਹਿਗੁਰੂ' ।
View this post on Instagram