ਕਿਸਾਨ ਪ੍ਰਦਰਸ਼ਨ ਦੌਰਾਨ ਗੁਜ਼ਰਨ ਵਾਲੇ ਬਾਬਾ ਕਸ਼ਮੀਰ ਸਿੰਘ ਦੀ ਅੰਤਿਮ ਅਰਦਾਸ ‘ਚ ਸ਼ਾਮਿਲ ਹੋਏ ਗਾਇਕਾ ਰੁਪਿੰਦਰ ਹਾਂਡਾ

written by Shaminder | January 13, 2021

ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ । ਇਸ ਪ੍ਰਦਰਸ਼ਨ ਦੌਰਾਨ ਦੇਸ਼ ਭਰ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ । ਇਸੇ ਦੌਰਾਨ ਕਈ ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਹੈ । ਉਨ੍ਹਾਂ ਵਿੱਚੋਂ ਹੀ ਇੱਕ ਸਨ ਬਾਬਾ ਕਸ਼ਮੀਰ ਸਿੰਘ ।ਜਿਨ੍ਹਾਂ ਦਾ ਇਸ ਧਰਨੇ ਪ੍ਰਦਰਸ਼ਨ ‘ਚ ਦਿਹਾਂਤ ਹੋ ਗਿਆ ਸੀ । ਜਿਨ੍ਹਾਂ ਦੀ ਅੰਤਿਮ ਅਰਦਾਸ ਬੀਤੇ ਦਿਨ ਰੱਖੀ ਗਈ । kashmir ਜਿਸ ‘ਚ ਗਾਇਕਾ ਰੁਪਿੰਦਰ ਹਾਂਡਾ ਵੀ ਅੰਤਿਮ ਅਰਦਾਸ ‘ਚ ਸ਼ਾਮਿਲ ਹੋਏ ਅਤੇ ਬਾਬਾ ਕਸ਼ਮੀਰ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ । ਹੋਰ ਪੜ੍ਹੋ : ਡਾਇਰੈਕਟਰ ਰਾਮ ਗੋਪਾਲ ਵਰਮਾ ਇੱਕ ਵਾਰ ਫਿਰ ਆਏ ਵਿਵਾਦਾਂ ਵਿੱਚ, ਮੁਲਾਜ਼ਮਾਂ ਨੂੰ ਤਨਖਾਹ ਨਾ ਦੇਣ ਦਾ ਲੱਗਾ ਇਲਜ਼ਾਮ
rupinder HANDA ਅੰਤਿਮ ਅਰਦਾਸ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਰੁਪਿੰਦਰ ਹਾਂਡਾ ਨੇ ਲਿਖਿਆ ਕਿ ‘ਕਿਸਾਨੀ ਧਰਨੇ ‘ਚ ਗਾਜ਼ੀਪੁਰ ਬਾਰਡਰ ‘ਤੇ ਬਿਲਾਸਪੁਰ ਯੂਪੀ ਦੇ ਸ਼ਹੀਦ ਹੋਏ ਬਾਬਾ ਕਸ਼ਮੀਰ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ । rupinder HANDA ਵਾਹਿਗੁਰੂ ਅੱਗੇ ਅਰਦਾਸ ਹੈ ਕਿ ਸਾਡੀ ਸਭ ਦੀ ਕਿਸਾਨ ਸੰਘਰਸ਼ ‘ਚ ਫਤਿਹ ਜਲਦੀ ਹੋਵੇ’।ਰੁਪਿੰਦਰ ਹਾਂਡਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੇ ਸੰਘਰਸ਼ ‘ਚ ਸ਼ਾਮਿਲ ਹਨ ਅਤੇ ਉੱਥੇ ਲਗਾਤਾਰ ਕਿਸਾਨਾਂ ਦੀ ਸੇਵਾ ਕਰ ਰਹੇ ਹਨ ।

0 Comments
0

You may also like