ਗਾਇਕਾ ਰੁਪਿੰਦਰ ਹਾਂਡਾ ਦਾ ਨਵਾਂ ਗੀਤ ‘ਰਾਈਡ’ ਰਿਲੀਜ਼

written by Shaminder | July 05, 2021

ਗਾਇਕਾ ਰੁਪਿੰਦਰ ਹਾਂਡਾ ਦਾ ਨਵਾਂ ਗੀਤ ‘ਰਾਈਡ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਤੇਜੀ ਸਰਾਓ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਪ੍ਰਿੰਸ ਸੱਗੂ ਨੇ । ਇਸ ਗੀਤ ‘ਚ ਉਨ੍ਹਾਂ ਦੇ ਨਾਲ ਮਾਡਲ ਗੁਰਕਰਣ ਸਿੰਘ ਔਜਲਾ ਨਜ਼ਰ ਆ ਰਹੇ ਹਨ । ਇਸ ਗੀਤ ‘ਚ ਇੱਕ ਅਜਿਹੇ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਕਿ ਇੱਕ ਮੁਟਿਆਰ ਦੇ ਉੱਤੇ ਮਰਦਾ ਹੈ ।

Rupinder handa Image From Rupinder handa song
ਹੋਰ ਪੜ੍ਹੋ : ਅਦਾਕਾਰ ਮਾਨਵ ਵਿੱਜ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਪਤਨੀ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ 
Rupinder handa song Image From Rupinder handa song
ਪਰ ਇਸ ਗੱਭਰੂ ਦੀ ਇੱਕੋ ਗੱਲ ਮਾੜੀ ਹੈ ਕਿ ਉਹ ਗਲਾਸੀ ਲਾਉਂਦਾ ਹੈ । ਇਹ ਗੀਤ ਸਰੋਤਿਆਂ ਨੂੰ ਵੀ ਪਸੰਦ ਆ ਰਿਹਾ ਹੈ । ਰੁਪਿੰਦਰ ਹਾਂਡਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਦੇ ਚੁੱਕੇ ਹਨ ।
Rupinder handa song Image From Rupinder handa song
ਪਿਛਲੇ ਕਈ ਮਹੀਨਿਆਂ ਤੋਂ ਉਹ ਕਿਸਾਨਾਂ ਦੇ ਸਮਰਥਨ ‘ਚ ਧਰਨੇ ਪ੍ਰਦਰਸ਼ਨ ‘ਚ ਮੌਜੂਦ ਰਹੇ ਸਨ ।ਉਨ੍ਹਾਂ ਨੇ ਧਰਨੇ ਪ੍ਰਦਰਸ਼ਨ ਨੂੰ ਸਮਰਪਿਤ ਕਈ ਗੀਤ ਵੀ ਕੱਢੇ ਹਨ । ਇਸ ਦੇ ਨਾਲ ਹੀ ਉਹ ਕਈ ਪੋਸਟਾਂ ਵੀ ਕਿਸਾਨਾਂ ਦੇ ਸਮਰਥਨ ‘ਚ ਪਾਉਂਦੇ ਰਹਿੰਦੇ ਹਨ ।

0 Comments
0

You may also like